09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੱਲ੍ਹ ਦੇ ਪ੍ਰਦਰਸ਼ਨ ਲਈ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ 43 ਹਜ਼ਾਰ ਜਵਾਨਾਂ ਦੀ ਤਾਇਨਾਤੀ

ਨਵੀਂ ਦਿੱਲੀ, 8 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਦਰਸ਼ਨਾਂ ਦਾ ਕੇਂਦਰ ਬਣੀ ਦਿੱਲੀ ਹੁਣ 10 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਵਲੋਂ ਐਲਾਨੇ ਪ੍ਰਦਰਸ਼ਨ ਲਈ ਸੁਰੱਖਿਆ ਵਿਵਸਥਾ...

Ad Position 21
No active advertisement
ਅਜੀਤ ਡੈਸਕ 09-10-2026

ਨਵੀਂ ਦਿੱਲੀ, 8 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਦਰਸ਼ਨਾਂ ਦਾ ਕੇਂਦਰ ਬਣੀ ਦਿੱਲੀ ਹੁਣ 10 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਵਲੋਂ ਐਲਾਨੇ ਪ੍ਰਦਰਸ਼ਨ ਲਈ ਸੁਰੱਖਿਆ ਵਿਵਸਥਾ ਦਾ ਇੰਤਜ਼ਾਮ ਕਰਨ ’ਚ ਮਸਰੂਫ ਹੈ। ਇਹ ਵਿਵਸਥਾ ਉਸ ਵੇਲੇ ਹੋ ਰਹੀ ਹੈ ਜਦੋਂ ਪਿਛਲੇ 3 ਦਿਨਾਂ ਤੋਂ ਲਗਾਤਾਰ ਕਾਂਗਰਸ ਦੀ ਅਗਵਾਈ ਹੇਠ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ ਹੈ। ਪੁਲਿਸ ਹਲਕਿਆਂ ਮੁਤਾਬਿਕ 10 ਅਕਤੂਬਰ ਦੇ ਪ੍ਰਦਰਸ਼ਨ ਲਈ 23 ਹਜ਼ਾਰ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਸੀ.ਏ.ਪੀ.ਐਫ. ਦੇ ਜਵਾਨਾਂ ਨੂੰ ਤਾਇਨਾਤ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ 12 ਅਕਤੂਬਰ ਲਈ 221 ਸੀ. ਏ. ਪੀ. ਐਫ. ਕੰਪਨੀਆਂ ਦੀ ਤਾਇਨਾਤੀ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਦਿੱਲੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਗਈਆਂ ਸੀ.ਏ. ਪੀ. ਐਫ. ਦੀਆਂ 110 ਕੰਪਨੀਆਂ ਤੋਂ ਇਲਾਵਾ ਪ੍ਰਵਾਨ ਕੀਤੀਆਂ ਗਈਆਂ ਵਾਧੂ ਕੰਪਨੀਆਂ ਹੋਣਗੀਆਂ। ਜਿਸ ’ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ. ਆਰ. ਪੀ. ਐਫ.) ਦੀਆਂ 85, ਸਸ਼ਤਰ ਸੀਮਾ ਬਲ (ਐਸ. ਐਸ. ਬੀ.) ਦੀਆਂ 7, ਇੰਡੋ-ਤਿਬਤੀਅਨ ਸਰਹੱਦੀ ਪੁਲਿਸ (ਆਈ. ਟੀ. ਬੀ. ਪੀ.) ਦੀਆਂ 7, ਰੈਪਿਡ ਐਕਸ਼ਨ ਫੋਰਸ ਦੀਆਂ 7 ਅਤੇ ਕੇਂਦਰੀ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀ. ਆਈ. ਐਸ. ਐਫ.) ਦੀ ਇਕ ਕੰਪਨੀ ਸ਼ਾਮਿਲ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ ਹੋਰ 20 ਹਜ਼ਾਰ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ।  ਸੁਰੱਖਿਆ ਇੰਤਜ਼ਾਮਾਂ ਨੂੰ ਹੋਰ ਸਖਤ ਕਰਦਿਆਂ ਪੁਲਿਸ ਵਲੋਂ ਬਹੁ ਪੱਧਰੀ ਬੈਰੀਕੇਡਿੰਗ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰਾ ਅਤੇ ਸ਼ਕਲ ਪਹਿਚਾਣਨ ਵਾਲੇ ਸਿਸਟਮ ਕੈਮਰਾ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਦਿੱਲੀ ਦੀਆਂ ਸਰਹੱਦਾਂ ’ਤੇ ਵੀ ਸਖ਼ਤ ਚੌਕਸੀ ਰੱਖੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਹਵਾਈ ਸਫ਼ਰ ਹੋਇਆ ਮਹਿੰਗਾ-ਏਅਰ ਇੰਡੀਆ ਨੇ ਵਧਾਇਆ ਕਿਰਾਇਆ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਐਨ.ਐਚ.ਏ.ਆਈ. ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
Ad Position 24