20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੱਖਣੀ ਯਮਨ ’ਚ ਹੂਤੀ ਬਾਗੀਆਂ ਵਲੋਂ ਸਰਕਾਰੀ ਫੌਜੀ ਕੈਂਪ ’ਤੇ ਹਮਲਾ-53 ਹਲਾਕ

ਦੱਖਣੀ ਯਮਨ ’ਚ ਹੂਤੀ ਬਾਗੀਆਂ ਵਲੋਂ ਸਰਕਾਰੀ ਫੌਜੀ ਕੈਂਪ ’ਤੇ ਹਮਲਾ-53 ਹਲਾਕ

Ad Position 21
No active advertisement
ਅਜੀਤ ਡੈਸਕ 20-10-2026

ਕਾਹਿਰਾ, 19 ਅਕਤੂਬਰ (ਏਜੰਸੀ)-ਸ਼ਬਵਾ ਸੂਬੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਦੱਖਣੀ ਯਮਨ ’ਚ ਸਰਕਾਰੀ ਫੌਜਾਂ ਦੇ ਇਕ ਫੌਜੀ ਕੈਂਪ ’ਤੇ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 53 ਸੈਨਿਕ ਮਾਰੇ ਗਏ। ਹਾਲ ਹੀ ’ਚ ਵਧੀ ਲੜਾਈ ਦੌਰਾਨ ਇਹ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇਕ ਹੈ। ਸ਼ਬਵਾ ਸੂਬਾਈ ਸਰਕਾਰ ਨੇ ਦੱਸਿਆ ਕਿ ਬਾਗੀਆਂ ਨੇ ਦੱਖਣੀ ਸੂਬੇ ਸ਼ਬਵਾ ’ਚ ਸਥਿਤ ‘ਅਲ-ਆਲਮ’ ਫੌਜੀ ਕੈਂਪ ’ਤੇ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ਹਮਲੇ ’ਚ 200 ਨਵੇਂ ਭਰਤੀ ਹੋਏ ਸੈਨਿਕ ਜ਼ਖਮੀ ਵੀ ਹੋਏ ਹਨ। ਈਰਾਨ-ਸਮਰਥਿਤ ਬਾਗੀਆਂ ਨੇ ਸ਼ਬਵਾ ’ਚ ਇਸ ਫੌਜੀ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਵੀਕਾਰ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਬਰਾੜ ਵਲੋਂ ਭਾਜਪਾ ਜਲੰਧਰ ਦੱਖਣੀ (ਦਿਹਾਤੀ) ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਗੁਆਂਢੀ ਰਾਜਾਂ ’ਚ ਜੰਮੂ-ਕਸ਼ਮੀਰ ਦੀਆਂ ਬੱਸਾਂ ’ਤੇ ਹਮਲੇ ਨਿੰਦਣਯੋਗ-ਫਾਰੂਕ ਅਬਦੁੱਲਾ
Ad Position 24