ਨਵੀਂ ਦਿੱਲੀ, 19 ਅਕਤੂਬਰ (ਪੀ. ਟੀ. ਆਈ.)-ਤਾਮਿਲਨਾਡੂ ’ਚ ਪੇਰੀਆਰ ਯੂਨੀਵਰਸਿਟੀ ਦੇ ਇਕ ਡਿਪਟੀ ਰਜਿਸਟਰਾਰ ਨੂੰ ਬਹਾਲ ਕਰਨ ਦਾ ਨਿਰਦੇਸ਼ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸੇਵਾ ਤੋਂ ਬਰਖਾਸਤਗੀ ਦੀ ਸਜ਼ਾ ਸਰਕਾਰੀ ਕਰਮਚਾਰੀ ਲਈ ਮੌਤ ਦੀ ਸਜ਼ਾ ਤੋਂ ਘੱਟ ਨਹੀਂ ਹੈ। ਡਿਪਟੀ ਰਜਿਸਟਰਾਰ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ’ਚ ਬਰਖਾਸਤ ਕੀਤਾ ਗਿਆ ਸੀ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਸ੍ਰੀ ਚੰਦਰਸ਼ੇਖਰ ਦੇ ਬੈਂਚ ਨੇ ਮਦਰਾਸ ਹਾਈ ਕੋਰਟ ਦੇ ਡਵੀਜ਼ਨ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਤੇ ਆਰ. ਸਰਵਨਨ ਦੀਆਂ ਸੇਵਾਵਾਂ ਨੂੰ ਬਹਾਲ ਕਰਨ ਵਾਲੇ ਸਿੰਗਲ-ਜੱਜ ਬੈਂਚ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਸਿਖਰਲੀ ਅਦਾਲਤ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਗਠਿਤ ਇਕ-ਮੈਂਬਰੀ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਅਪੀਲਕਰਤਾ ਨੂੰ ਬਿਨਾਂ ਸਬੂਤਾਂ ਦੇ ਦੋਸ਼ੀ ਠਹਿਰਾਇਆ ਗਿਆ ਹੈ।
ਸਰਕਾਰੀ ਕਰਮਚਾਰੀ ਲਈ ਮੌਤ ਦੀ ਸਜ਼ਾ ਵਾਂਗ ਹੈ ਨੌਕਰੀ ਤੋਂ ਬਰਖਾਸਤਗੀ-ਸੁਪਰੀਮ ਕੋਰਟ
ਸਰਕਾਰੀ ਕਰਮਚਾਰੀ ਲਈ ਮੌਤ ਦੀ ਸਜ਼ਾ ਵਾਂਗ ਹੈ ਨੌਕਰੀ ਤੋਂ ਬਰਖਾਸਤਗੀ-ਸੁਪਰੀਮ ਕੋਰਟ
ਅਜੀਤ ਡੈਸਕ
20-10-2026