ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਦਿੱਲੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਇਕ 26 ਸਾਲਾ ਮਹਿਲਾ ਉੱਦਮੀ ਨੂੰ 2.55 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ, ਜਿਸ ਨੇ 2024 ਵਿਚ ਆਪਣੇ ਸਕੂਟਰ ਦੇ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਗੋਡੇ ਤੋਂ ਉੱਪਰ ਤੱਕ ਆਪਣੀ ਖੱਬੀ ਲੱਤ ਨੂੰ ਗੁਆ ਦਿੱਤਾ ਸੀ। ਪ੍ਰੀਜ਼ਾਈਡਿੰਗ ਅਫ਼ਸਰ ਗੁੰਜਨ ਗੁਪਤਾ ਨੇ ਰੀਨਾ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ। ਉਸਨੇ ਟਰੱਕ ਦੀ ਬੀਮਾ ਕੰਪਨੀ, ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ 22 ਫਰਵਰੀ, 2025 ਤੋਂ 9 ਫੀਸਦੀ ਸਾਲਾਨਾ ਵਿਆਜ ਦੇ ਨਾਲ 30 ਦਿਨਾਂ ਦੇ ਅੰਦਰ 2.55 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਆਪਣੇ 15 ਅਕਤੂਬਰ ਦੇ ਆਦੇਸ਼ ਵਿਚ, ਟ੍ਰਿਬਿਊਨਲ ਨੇ ਕਿਹਾ, ‘ਪਟੀਸ਼ਨਕਰਤਾ ਦੀ ਕਾਰਜਸ਼ੀਲ ਅਪੰਗਤਾ ਨੂੰ 100 ਫੀਸਦੀ ਮੰਨਿਆ ਗਿਆ ਹੈ। ਇਸ ਅਪੰਗਤਾ ਅਤੇ ਇਸ ਕਾਰਨ ਹੋਣ ਵਾਲੀਆਂ ਮੁਸ਼ਕਿਲਾਂ, ਅਤੇ ਸੁਧਾਰ ਦੀ ਕੋਈ ਗੁੰਜਾਇਸ਼ ਦੀ ਘਾਟ ਨੂੰ ਦੇਖਦੇ ਹੋਏ, ਪਟੀਸ਼ਨਕਰਤਾ ਹੁਣ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਨਹੀਂ ਜੀ ਸਕੇਗੀ।’ ਇਹ ਹਾਦਸਾ 5 ਨਵੰਬਰ, 2024 ਨੂੰ ਪੀਰਾਗੜ੍ਹੀ ਚੌਕ ’ਤੇ ਵਾਪਰਿਆ। ਰੀਨਾ ਆਪਣੇ ਦੋ ਸਾਲ ਦੇ ਪੁੱਤਰ ਨਾਲ ਸਕੂਟਰ ’ਤੇ ਪਿੱਛੇ ਬੈਠੀ ਸੀ ਜਦੋਂ ਇੱਕ ਟਰੱਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ।
ਹਾਦਸੇ ’ਚ ਲੱਤ ਗੁਆਉਣ ਵਾਲੀ ਔਰਤ ਨੂੰ ਟ੍ਰਿਬਿਊਨਲ ਵਲੋਂ 2.55 ਕਰੋੜ ਦਾ ਮੁਆਵਜ਼ਾ ਦੇਣ ਦਾ ਹੁਕਮ
ਹਾਦਸੇ ’ਚ ਲੱਤ ਗੁਆਉਣ ਵਾਲੀ ਔਰਤ ਨੂੰ ਟ੍ਰਿਬਿਊਨਲ ਵਲੋਂ 2.55 ਕਰੋੜ ਦਾ ਮੁਆਵਜ਼ਾ ਦੇਣ ਦਾ ਹੁਕਮ
ਅਜੀਤ ਡੈਸਕ
20-10-2026