03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੋਂਜ਼ੀ ਘੁਟਾਲਾ ਮਾਮਲੇ ’ਚ 427 ਕਰੋੜ ਦੀ ਜਾਇਦਾਦ ਜ਼ਬਤ

ਪੋਂਜ਼ੀ ਘੁਟਾਲਾ ਮਾਮਲੇ ’ਚ 427 ਕਰੋੜ ਦੀ ਜਾਇਦਾਦ ਜ਼ਬਤ

Ad Position 21
No active advertisement
ਅਜੀਤ ਡੈਸਕ 03-11-2026

ਬੈਂਗਲੁਰੂ, 2 ਨਵੰਬਰ (ਏਜੰਸੀ)-ਈ.ਡੀ. ਨੇ ਕਰਨਾਟਕ ਦੇ ਬੇਲਗਾਵੀ ਦੇ ਕਾਰੋਬਾਰੀ ਸ਼ਿਵਨੰਦ ਸਿੱਦਾਪਾ ਨੀਲਨਵਰ ਤੇ ਉਸ ਦੇ ਸਹਿਯੋਗੀਆਂ ਦੀ 427.16 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਕਾਰਵਾਈ 2459.49 ਕਰੋੜ ਰੁਪਏ ਦੇ ਕਥਿਤ ਪੋਂਜ਼ੀ ਨਿਵੇਸ਼ ਘੁਟਾਲੇ ਦੇ ਸਿਲਸਿਲੇ ’ਚ ਕੀਤੀ ਗਈ, ਜਿਸ ’ਚ ਮੁੱਖ ਰੂਪ ਨਾਲ ਕਰਨਾਟਕ ਦੇ 35000 ਤੋਂ ਵੱਧ ਨਿਵੇਸ਼ਕ ਸ਼ਾਮਿਲ ਹਨ। ਈ.ਡੀ. ਦੇ ਮੰਗਲੁਰੂ ਉਪ ਖੇਤਰੀ ਦਫ਼ਤਰ ਨੇ ਹਵਾਲਾ ਰਾਸ਼ੀ ਰੋਕੂ ਕਾਨੂੰਨ ਤਹਿਤ ਇਹ ਆਦੇਸ਼ ਜਾਰੀ ਕੀਤਾ। ਇਸ ’ਚ ਉਹ ਚਲ ਤੇ ਅਚਲ ਜਾਇਦਾਦਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ‘ਸ਼ਿਵਮ ਐਸੋਸੀਏਟਸ’ ਤੇ ਉਸ ਨਾਲ ਜੁੜੀਆਂ ਸੰਸਥਾਵਾਂ ਜ਼ਰੀਏ ਚਲਾਈ ਗਈ ਨਿਵੇਸ਼ ਯੋਜਨਾ ਤੋਂ ਪ੍ਰਾਪਤ ਪੈਸਿਆਂ ਨਾਲ ਖਰੀਦਿਆ ਗਿਆ ਸੀ। ਤਾਜ਼ਾ ਕਾਰਵਾਈ ’ਚ ਕਈ ਬੈਂਕਾਂ ’ਚ 367.78 ਕਰੋੜ ਰੁਪਏ ਦੀ ਐਫ਼.ਡੀ., 47 ਬੈਂਕ ਖਾਤਿਆਂ ’ਚ 44.38 ਕਰੋੜ ਰੁਪਏ ਦੀ ਰਾਸ਼ੀ, 13.69 ਕਰੋੜ ਰੁਪਏ ਦੀਆਂ ਅਚਲ ਜਾਇਦਾਦਾਂ ਤੇ ਸ਼ੇਅਰ ਬਾਜ਼ਾਰ ’ਚ ਕੀਤਾ ਗਿਆ 1.32 ਕਰੋੜ ਰੁਪਏ ਦਾ ਨਿਵੇਸ਼ ਸ਼ਾਮਿਲ ਹੈ। ਅਚਲ ਜਾਇਦਾਦਾਂ ’ਚ ਖੇਤੀ ਜ਼ਮੀਨ, ਪਰਿਵਾਰਕ ਬੰਗਲੇ ਤੇ ਰਿਹਾਇਸ਼ੀ ਪ੍ਰਾਜੈਕਟਾਂ ’ਚ ਬੁਕ ਕੀਤੇ ਅਪਾਰਟਮੈਂਟ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ ਅਗਲੀ ਖ਼ਬਰ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ
Ad Position 24