04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ

Ad Position 21
No active advertisement
ਅਜੀਤ ਡੈਸਕ 04-11-2026


ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਕ ਆਪਰੇਸ਼ਨ ਦੌਰਾਨ ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਤੱਟ ਨੇੜੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨੂੰ ਬਚਾਇਆ। ਇਸ ਕਿਸ਼ਤੀ ’ਤੇ ਈਰਾਨੀ ਅਮਲੇ ਦੇ 20 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਜਲ ਸੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ ‘ਅਜ਼ੀਨੀ’ ਨਾਮਕ ਇਸ ਕਿਸ਼ਤੀ ਨੂੰ ਪਿਛਲੇ ਮਹੀਨੇ ਹਥਿਆਰਬੰਦ ਸਮੁੰਦਰੀ ਡਾਕੂਆਂ ਦੇ ਇਕ ਸਮੂਹ ਨੇ ਅਗਵਾ ਕਰ ਲਿਆ ਸੀ। ਜਲ ਸੈਨਾ ਨੇ ਕਿਹਾ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ ਅਮਲੇ ਦੇ ਸਾਰੇ 20 ਮੈਂਬਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਨਵੀਂ ਦਿੱਲੀ ’ਚ ਈਰਾਨੀ ਦੂਤਾਘਰ ਨੇ ਮੱਛੀ ਫੜਨ ਵਾਲੀ ਕਿਸ਼ਤੀ ਦੇ 20 ਈਰਾਨੀ ਮੈਂਬਰਾਂ ਨੂੰ ਬਚਾਉਣ ਲਈ ਚਲਾਈ ਗਈ ਇਸ “ਸਫਲ ਮੁਹਿੰਮ” ਵਾਸਤੇ ਭਾਰਤ ਸਰਕਾਰ, ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦਾ ਦਿਲੋਂ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ‘ਇਨਸਾਨੀ ਰੂਪ ਵਿਚ ਜ਼ੀਰੋ’-ਮਹੇਸ਼ ਜੇਠਮਲਾਨੀ ਅਗਲੀ ਖ਼ਬਰ ਓਮਾਨ ਤੱਟ ਨੇੜੇ ਵਪਾਰਕ ਜਹਾਜ਼ ’ਤੇ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ
Ad Position 24