05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਰਤ ਵਲੋਂ ਅਰਧ-ਬੈਲਿਸਟਿਕ ਮਿਜ਼ਾਈਲ ‘ਪ੍ਰਲੇਅ’ ਦਾ ਸਫ਼ਲ ਪ੍ਰੀਖਣ

ਭਾਰਤ ਵਲੋਂ ਅਰਧ-ਬੈਲਿਸਟਿਕ ਮਿਜ਼ਾਈਲ ‘ਪ੍ਰਲੇਅ’ ਦਾ ਸਫ਼ਲ ਪ੍ਰੀਖਣ

Ad Position 21
No active advertisement
ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਯੂ.ਐਨ.ਆਈ.)-ਭਾਰਤ ਵਲੋਂ ਵੀਰਵਾਰ ਨੂੰ ਓਡੀਸ਼ਾ ਤੱਟ ਤੋਂ ਆਪਣੀ ਦੇਸੀ ਅਰਧ-ਬੈਲਿਸਟਿਕ ਮਿਜ਼ਾਈਲ ‘ਪ੍ਰਲੇਅ’ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ, ਜਿਸ ਨੂੰ ਜਲਦੀ ਹੀ ਫ਼ੌਜ ਵਿਚ ਸ਼ਾਮਿਲ ਕੀਤੇ ਜਾਣ ਦੀ ਉਮੀਦ ਹੈ।ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਕਿਹਾ ਕਿ ‘ਯੂਜ਼ਰ ਮੁਲਾਂਕਣ ਟ੍ਰਾਇਲ’ ਦੇ ਹਿੱਸੇ ਵਜੋਂ ਡਾ. ਏ.ਪੀ.ਜੇ. ਅਬਦੁੱਲ ਕਲਾਮ ਟਾਪੂ ਤੋਂ ਸਵੇਰੇ 11:10 ਵਜੇ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਸੀ, ਜਿਸ ਦੌਰਾਨ ਸਾਰੇ ਟੈਸਟ ਉਦੇਸ਼ ਸਫਲਤਾਪੂਰਵਕ ਪ੍ਰਾਪਤ ਕੀਤੇ ਗਏ ਸਨ।ਪ੍ਰਲੇਅ ਦਾ ਲਾਂਚ ਭਾਰਤ ਦੀ ਦੇਸੀ ਮਿਜ਼ਾਈਲ ਵਿਕਾਸ ਸਮਰੱਥਾਵਾਂ ਨੂੰ ਵੱਡਾ ਹੁਲਾਰਾ ਦਿੰਦਾ ਹੈ। ਭਾਰਤ ਡਾਇਨਾਮਿਕਸ ਲਿਮਟਿਡ (ਬੀ.ਡੀ.ਐਲ.), ਜੋ ਇਸ ਦੇ ਵਿਕਾਸ ਅਤੇ ਉਤਪਾਦਨ ਵਿਚ ਇਕ ਭਾਈਵਾਲ ਹੈ, ਨੇ ਮਿਜ਼ਾਈਲ ਸਿਸਟਮ ਦਾ ਨਿਰਮਾਣ ਕੀਤਾ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ., ਹਥਿਆਰਬੰਦ ਸੈਨਾਵਾਂ ਅਤੇ ਉਦਯੋਗ ਭਾਈਵਾਲਾਂ ਨੂੰ ਸਫਲ ਪ੍ਰੀਖਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉੱਨਤ ਤਕਨਾਲੋਜੀਆਂ ਨਾਲ ਲੈਸ ਇਹ ਮਿਜ਼ਾਈਲ ਦੇਸ਼ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਉੱਭਰ ਰਹੇ ਖਤਰਿਆਂ ਵਿਰੁੱਧ ਫ਼ੌਜ ਦੀ ਤਿਆਰੀ ਨੂੰ ਵਧਾਏਗੀ।

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਜ਼ਹਿਰੀਲੀ ਹੋ ਰਹੀ ਦਿੱਲੀ ਦੀ ਆਬੋ-ਹਵਾ ਅਗਲੀ ਖ਼ਬਰ ਰਾਹੁਲ ਗਾਂਧੀ ਦਾ ਅਮਰੀਕਾ ਦੌਰਾ 16 ਤੋਂ
Ad Position 24