08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਹਰਿਆਣੇ ਦੇ ਮੁਕਾਬਲੇ ਪੰਜਾਬ ’ਚ ਵੱਧ ਸਾੜੀ ਜਾ ਰਹੀ ਪਰਾਲੀ

ਹਰਿਆਣੇ ਦੇ ਮੁਕਾਬਲੇ ਪੰਜਾਬ ’ਚ ਵੱਧ ਸਾੜੀ ਜਾ ਰਹੀ ਪਰਾਲੀ

Ad Position 21
No active advertisement
ਅਜੀਤ ਡੈਸਕ 10-11-2026


ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਵੱਧ ਅੱਗ ਲਾਈ ਜਾ ਰਹੀ ਹੈ। ਗੁਆਂਢੀ ਸੂਬੇ ਹਰਿਆਣੇ ਵਿਚ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਰੁਝਾਨ ਲਗਾਤਾਰ ਘੱਟ ਰਿਹਾ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹੋਰ ਵੀ ਘੱਟ ਪਰਾਲੀ ਸਾੜੀ ਜਾ ਰਹੀ ਹੈ । ਸੈਟੇਲਾਈਟ ਰਾਹੀਂ ਪ੍ਰਾਪਤ ਅੰਕੜਿਆਂ ਮੁਤਾਬਕ ਹਰਿਆਣੇ ’ਚ 9 ਨਵੰਬਰ ਤੱਕ ਪਰਾਲੀ ਦੀ ਅੱਗ ਦੇ ਸਿਰਫ਼ 192 ਮਾਮਲੇ ਆਏ ਹਨ, ਜਦੋਂਕਿ ਇਸ ਦੇ ਮੁਕਾਬਲੇ ਪੰਜਾਬ ਵਿਚ 4657 ਮਾਮਲੇ ਨੋਟ ਕੀਤੇ ਗਏ ਹਨ । ਜੇਕਰ 2020 ਤੋਂ ਲੈ ਕੇ 2025 ਤੱਕ ਦੋਵਾਂ ਸੂਬਿਆਂ ਵਿਚ 9 ਨਵੰਬਰ ਤੱਕ ਪਰਾਲੀ ਦੀ ਅੱਗ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਇਨ੍ਹਾਂ ਛੇ ਸਾਲਾਂ ਦੌਰਾਨ ਕ੍ਰਮਵਾਰ 69372, 47554, 34868, 23620, 6266 ਤੇ 4062 ਘਟਨਾਵਾਂ ਆਈਆਂ, ਜਦੋਂਕਿ ਇਸ ਦੇ ਮੁਕਾਬਲੇ ਹਰਿਆਣੇ ਵਿੱਚ ਇਸ ਅਰਸੇ ਦੌਰਾਨ ਕ੍ਰਮਵਾਰ 3274, 4753, 2693, 1676, 959 ਅਤੇ 333 ਮਾਮਲੇ ਹੀ ਆਏ।

Ad Position 22
No active advertisement
ਪਿਛਲੀ ਖ਼ਬਰ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਹੋਇਆ ਹੋਰ ਗੰਭੀਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਸੀ. ਆਰ. ਪੀ. ਐਫ. ਦੇ ਜਵਾਨਾਂ ਨਾਲ ਮਨਾਈ ਦੀਵਾਲੀ
Ad Position 24