14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੁਕੇਰੀਆਂ-ਗੁਰਦਾਸਪੁਰ ਬਿਆਸ ਪੁਲ 'ਤੇ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਧੁੰਦ 'ਚ ਵਾਪਰ ਰਹੇ ਨੇ ਸੜਕੀ ਹਾਦਸੇ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਨੌਸ਼ਹਿਰਾ ਪੱਤਣ, 1 ਜਨਵਰੀ (ਗੁਰਜੀਤ ਸਿੰਘ ਭੰਮਰਾ)- ਮੁਕੇਰੀਆਂ-ਗੁਰਦਾਸਪੁਰ ਮੁੱਖ ਸੜਕ 'ਤੇ ਪੈਂਦੇ ਦਰਿਆ ਬਿਆਸ ਪੁਲ 'ਤੇ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਵੱਡੇ ਵਾਹਨ ਚਾਲਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਧੁੰਦ ਜ਼ਿਆਦਾ ਪੈਣ ਕਰਕੇ ਵਾਹਨ ਕਰਾਸ ਕਰਨ ਵੇਲੇ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਇੱਥੋਂ ਗੁਜ਼ਰਨ ਵਾਲੇ ਕੁੱਝ ਰਾਹਗੀਰਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਇਸ ਪੁਲ 'ਤੇ ਲੱਖਾਂ ਰੁਪਏ ਖ਼ਰਚ ਕਰਕੇ ਸਟਰੀਟ ਲਾਈਟਾਂ ਲਗਵਾਈਆਂ ਸਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਹੁਣ ਲਾਈਟਾਂ ਪਿਛਲੇ 6 ਮਹੀਨਿਆਂ ਤੋਂ ਬੰਦ ਪਈਆਂ ਹਨ | ਉਨ੍ਹਾਂ ਦੱਸਿਆ ਕਿ ਲਾਈਟਾਂ ਨੂੰ ਚਲਾਉਣ ਵਾਸਤੇ ਇਕ ਵੱਖਰਾ ਬਿਜਲੀ ਦਾ ਟਰਾਂਸਫਾਰਮਰ ਵੀ ਲਗਾਇਆ ਗਿਆ ਸੀ ਉਸ ਦੇ ਬਾਵਜੂਦ ਲਾਈਟਾਂ ਬੰਦ ਪਈਆਂ ਹਨ | ਉਨ੍ਹਾਂ ਦੱਸਿਆ ਕਿ ਗੰਨੇ ਦੀਆਂ ਮਿੱਲਾਂ ਚੱਲਣ ਨਾਲ ਪੁਲ 'ਤੇ ਆਵਾਜਾਈ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਰਾਤ ਵੇਲੇ ਗੰਨੇ ਦੀਆਂ ਭਰੀਆਂ ਟਰਾਲੀਆਂ ਆਪਸ ਦੇ ਵਿਚ ਭਿੜ ਜਾਣ ਨਾਲ ਟ੍ਰੈਫ਼ਿਕ ਸਮੱਸਿਆ ਵਿਚ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਪੁਲ ਰਾਹੀਂ ਕਈ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਡੇ ਰਾਜਨੀਤਕ ਲੀਡਰ ਵੀ ਆਉਂਦੇ-ਜਾਂਦੇ ਹਨ ਪਰ ਕਿਸੇ ਵਲੋਂ ਵੀ ਇਨ੍ਹਾਂ ਲਾਈਟਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੁਕੇਰੀਆਂ-ਗੁਰਦਾਸਪੁਰ ਜ਼ਿਲਿ੍ਹਆਂ ਨੂੰ ਆਪਸ ਵਿਚ ਮਿਲਾਉਣ ਵਾਲੇ ਦਰਿਆ ਬਿਆਸ ਪੁਲ 'ਤੇ ਸਟਰੀਟ ਲਾਈਟਾਂ ਜਗਾਉਣ ਲਈ ਦੋਵਾਂ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫ਼ੌਰੀ ਤੌਰ 'ਤੇ ਹਦਾਇਤਾਂ ਕੀਤੀਆਂ ਜਾਣ | ਇੱਥੇ ਜ਼ਿਕਰਯੋਗ ਹੈ ਕਿ ਮੁਕੇਰੀਆਂ ਗੁਰਦਾਸਪੁਰ ਨੂੰ ਮਿਲਾਉਣ ਵਾਲਾ ਇਹ ਪੁਲ ਕਾਫ਼ੀ ਅਹਿਮ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਵਾਹਨਾਂ 'ਤੇ ਇੱਥੋਂ ਆਉਂਦੇ ਜਾਂਦੇ ਹਨ | ਰਾਤ ਦੇ ਹਨੇਰੇ ਵਿਚ ਪੁਲ ਉੱਪਰ ਲੱਗੀਆਂ ਲਾਈਟਾਂ ਅਹਿਮ ਰੋਲ ਅਦਾ ਕਰਦੀਆਂ ਹਨ ਜਿਨ੍ਹਾਂ ਦੇ ਬੰਦ ਹੋਣ ਨਾਲ ਲੋਕ ਹਨੇਰ ਘੁੱਪ 'ਚੋਂ ਪੁਲ ਉੱਪਰੋਂ ਗੁਜ਼ਰਨ ਲਈ ਮਜਬੂਰ ਹਨ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵਲੋਂ ਨਵੇਂ ਸਾਲ ਦੇ ਆਗਮਨ ਮੌਕੇ ਸਮਾਗਮ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ
Ad Position 24