ਹੁਸ਼ਿਆਰਪੁਰ, 1 ਜਨਵਰੀ (ਹਰਪ੍ਰੀਤ ਕੌਰ)-ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਪ੍ਰੈਸ ਸਕੱਤਰ ਨਰੇਸ਼ ਕੁਮਾਰ ਸਾਬਾ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਰਾਜਨ ਕੁਮਾਰ ਸੈਣੀ ਅਤੇ ਸਕੱਤਰ ਹਰਸ਼ਵਿੰਦਰ ਸਿੰਘ ਦੀ ਅਗਵਾਈ ਵਿੱਚ ਕਲੱਬ ਵਲੋਂ ਨਵੇਂ ਸਾਲ ਦੇ ਆਗਮਨ ਦੇ ਸੰਬੰਧ ਵਿੱਚ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ 'ਤੇ ਇੱਕ ਲੜਕੀ ਨੂੰ 6 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ | ਕਲੱਬ ਦੇ ਸੀਨੀਅਰ ਮੈਂਬਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਇਸੇ ਮਹੀਨੇ ਵਿੱਚ ਇੱਕ ਲੜਕੀ ਦੀ ਸ਼ਾਦੀ 'ਤੇ 18 ਹਜ਼ਾਰ ਰੁਪਏ ਦਾ ਸਾਮਾਨ ਭੇਟ ਕੀਤਾ ਗਿਆ | ਇੱਕ ਹੋਰ ਲੋੜਵੰਦ ਲੜਕੀ ਨੂੰ 8 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ | ਕਲੱਬ ਦੇ ਪ੍ਰਧਾਨ ਰਾਜਨ ਕੁਮਾਰ ਸੈਣੀ ਵਲੋਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਤੋਹਫੇ ਵੀ ਭੇਟ ਕੀਤੇ ਗਏ | ਕਲੱਬ ਦੇ ਸਕੱਤਰ ਹਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਦਿਵਿਆਂਗਜਨਾ ਅਤੇ ਸੀਨੀਅਰ ਸੀਟੀਜਨ ਲੋੜਵੰਦ ਲੋਕਾਂ ਨੂੰ ਸਹਿਯੋਗ ਦੇਣ ਲਈ ਇੱਕ ਵੱਡਾ ਪ੍ਰਾਜੈਕਟ ਨਵੇਂ ਸਾਲ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਜਨਵਰੀ ਵਿੱਚ ਆਉਣੇ ਸ਼ੁਰੂ ਹੋ ਜਾਣਗੇ | ਕੁਲਦੀਪ ਸਿੰਘ ਪੱਤੀ, ਮਨਦੀਪ ਸਿੰਘ ਅਤੇ ਨਰੇਸ਼ ਕੁਮਾਰ ਹਾਂਡਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਜਰਨੈਲ ਸਿੰਘ ਧੀਰ, ਵਿਜੇ ਕੁਮਾਰ ਚੌਧਰੀ, ਵਿਸ਼ਵ ਬੰਧੂ, ਵਿਜੇ ਕੁਮਾਰ ਪੁਰਾਣੀ ਬੱਸੀ, ਹਰਸ਼ਵਿੰਦਰ ਸਿੰਘ, ਰਾਜਨ ਕੁਮਾਰ ਸੈਣੀ, ਨਰੇਸ਼ ਕੁਮਾਰ ਸਾਬਾ, ਨਰੇਸ਼ ਕੁਮਾਰ ਹਾਂਡਾ, ਕੁਲਦੀਪ ਸਿੰਘ ਪੱਤੀ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |