ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਚੌਹਾਨ ਨੇ 2 ਲੱਖ ਕਿੱਲੋਮੀਟਰ ਸਾਈਕਲਿੰਗ ਦੇ ਕੀਤੇ ਪੂਰੇ
ਅਜੀਤ ਡੈਸਕ
02-01-2026
ਜ਼ਿਕਰਯੋਗ ਹੈ ਕਿ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਅੰਤਰਰਾਸ਼ਟਰੀ ਪੱਧਰ 'ਤੇ ਲੰਡਨ ਐਡਿੰਨਬਰਗ ਲੰਡਨ 1540 ਕਿੱਲੋਮੀਟਰ, 2 ਵਾਰ ਪੈਰਿਸ ਬਰੈਸਟ ਪੈਰਿਸ ਈਵੈਂਟ, 1220 ਕਿੱਲੋਮੀਟਰ ਫਰਾਂਸ, ਨਵੀਂ ਦਿੱਲੀ ਤੋਂ ਕਾਠਮਾਡੂੰ ਨੇਪਾਲ 1025 ਕਿੱਲੋਮੀਟਰ, ਦੇਸ਼ 'ਚ ਨਵੀਂ ਦਿੱਲੀ ਤੋਂ ਮੁੰਬਈ 1460 ਕਿੱਲੋਮੀਟਰ, ਨਵੀਂ ਦਿੱਲੀ ਤੋਂ ਕੋਲਕਾਤਾ 1480 ਕਿੱਲੋਮੀਟਰ, ਨਵੀਂ ਦਿਲੀ ਤੋਂ ਡਲਹੌਜ਼ੀ-ਅੰਮਿ੍ਤਸਰ-ਨਵੀਂ ਦਿੱਲੀ 1400 ਕਿੱਲੋਮੀਟਰ ਤੇ ਪੰਜਾਬ 'ਚ 1000 ਕਿੱਲੋਮੀਟਰ ਲੰਬੇ ਸਾਈਕਲਿੰਗ ਈਵੈਂਟ 'ਚ ਭਾਗ ਲੈ ਕੇ ਮੈਡਲ ਹਾਸਿਲ ਕਰ ਚੁਕੇ ਹਨ | ਇਸ ਤੋਂ ਇਲਾਵਾ 13 ਵਾਰ ਸੁਪਰ ਰੈਂਨਡੋਨੀਅਰਜ (ਐਸ.ਆਰ) ਦਾ ਖਿਤਾਬ ਵੀ ਆਪਣੇ ਨਾਂਅ ਕੀਤਾ ਹੈ, ਜੋ ਇਕ ਸਾਲ 'ਚ 200, 300, 400, 600 ਕਿੱਲੋਮੀਟਰ ਬਰੇਵਟ ਪੂਰੀ ਕਰਕੇ ਇਕ ਵਾਰ ਮਿਲਦਾ ਹੈ | ਇਸੇ ਤਰ੍ਹਾਂ 5000 ਕਿੱਲੋਮੀਟਰ ਲੰਬੀ ਰੇਸ ਐਕਰੋਸ ਅਮਰੀਕਾ ਲਈ ਵੀ ਕੁਆਲੀਫਾਈ ਹਨ | ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਖੇਡ ਕਲੱਬਾਂ ਵਲੋਂ ਵੀ ਬਲਰਾਜ ਸਿੰਘ ਚੌਹਾਨ ਸਨਮਾਨਿਤ ਹੋ ਚੁੱਕੇ ਹਨ | ਇਸ ਮੌਕੇ ਮੁਨੀਰ ਨਜਰ, ਹਰਪ੍ਰੀਤ ਬੱਗਾ, ਪ੍ਰਮੋਦ ਕੁਮਾਰ ਸਿਵਲ ਡਿਫੈਂਸ, ਕਾਰਤਿਕ, ਸੁਨੀਲ ਅਗਨੀਹੋਤਰੀ ਆਦਿ ਹਾਜ਼ਰ ਸਨ |