13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਸਪਾ ਵਲੋਂ ਮਨਰੇਗਾ ਸਕੀਮ 'ਚ ਕੀਤੇ ਬਦਲਾਅ ਦੇ ਚੱਲਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-01-2026
ਹੁਸ਼ਿਆਰਪੁਰ, 2 ਜਨਵਰੀ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ 'ਚ ਕੀਤੇ ਗਏ ਬਦਲਾਅ ਦੇ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਮਨਰੇਗਾ ਸਕੀਮ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਰੋਸ ਧਰਨੇ 'ਚ ਬੀ.ਐਸ.ਪੀ ਦੇ ਸੀਨੀਅਰ ਆਗੂ ਅਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਹੀ ਨਹੀਂ ਬਦਲਿਆ ਗਿਆ ਸਗੋਂ ਕਿ ਧਰਾਤਲ ਦੇ ਉੱਤੇ ਇਸ ਸਕੀਮ ਨੂੰ ਖ਼ਤਮ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਹੈ ਕਿ ਮਨਰੇਗਾ ਸਕੀਮ ਦਾ ਨਾਂਅ ਤਾਂ ਪਹਿਲਾਂ ਵੀ ਜਿਹੜੀ ਕੇਂਦਰ ਦੇ ਵਿਚ ਸਰਕਾਰ ਹੁੰਦੀ ਸੀ ਉਹ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਸਰਕਾਰ ਹੋਵ, ਉਨ੍ਹਾਂ ਵਲੋਂ ਸਮੇਂ-ਸਮੇਂ ਸਿਰ ਬਦਲਿਆ ਜਾਂਦਾ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਸਕੀਮ ਵਿਚ ਸੂਬੇ ਦਾ 40 ਫ਼ੀਸਦੀ ਹਿੱਸਾ ਹੋਣ ਕਾਰਨ ਪੰਜਾਬ ਵਰਗਾ ਸੂਬਾ ਜੋ ਪਹਿਲਾਂ ਹੀ ਕਰਜ਼ੇ ਵਿਚ ਡੁੱਬਿਆ ਹੋਇਆ ਹੈ, ਉਹ ਇਸ ਸਕੀਮ ਦੇ ਵਿਚ 40 ਫ਼ੀਸਦੀ ਹਿੱਸਾ ਕਿੱਥੋਂ ਪਾਵੇਗੀ | ਉਨ੍ਹਾਂ ਪੱਤਰਕਾਰਾਂ 'ਤੇ ਹੋਏ ਪਰਚੇ ਦੇ ਜਵਾਬ ਵਿਚ ਕਿਹਾ ਕਿ ਦੇਸ਼ ਦਾ ਚੌਥਾ ਥੰਮ ਪੱਤਰਕਾਰੀ ਹੈ ਜੇਕਰ ਉਨ੍ਹਾਂ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਬੀ.ਐਸ.ਪੀ ਚੁੱਪ ਨਹੀਂ ਬੈਠੇਗੀ | ਉਨ੍ਹਾਂ ਕਿਹਾ ਕਿ ਬੀ.ਐਸ.ਪੀ ਸਦਾ ਹੀ ਪੱਤਰਕਾਰਾਂ ਦੇ ਨਾਲ ਖੜ੍ਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬਸੀ ਗ਼ੁਲਾਮ ਹੁਸੈਨ 'ਚ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਹਾਜੀਪੁਰ ਪੰਚਾਇਤ ਵਲੋਂ 6 ਮਹੀਨੇ ਪਹਿਲਾਂ ਪੁੱਟੀਆਂ ਇੰਟਰਲਾਕ ਟਾਈਲਾਂ ਤਾਂ ਲਗਾਈਆਂ ਨਹੀਂ ਅਗਲੀਆਂ ਟਾਈਲਾਂ ਪੁੱਟਣ ਦੀ ਤ...
Ad Position 24