13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਰੋਮੀ ਮਨਹੋਤਾ ਨੇ 35ਵੀਂ ਵਾਰ ਖ਼ੂਨਦਾਨ ਕੀਤਾ

Ad Position 21
No active advertisement
ਅਜੀਤ ਡੈਸਕ 03-01-2026
ਪੱਸੀ ਕੰਢੀ, 2 ਜਨਵਰੀ (ਜਗਤਾਰ ਸਿੰਘ ਰਜਪਾਲਮਾ)-ਮਨਹੋਤਾ ਬਲੱਡ ਸੇਵਾ ਸੁਸਾਇਟੀ ਦੇ ਸੇਵਾਦਾਰ ਸਮਾਜ ਸੇਵੀ ਰੋਮੀ ਮਨਹੋਤਾ ਹਨ ਨੇ 35ਵੀਂ ਵਾਰ ਖ਼ੂਨਦਾਨ ਕਰਕੇ ਆਪਣਾ ਜਨਮ ਦਿਨ ਇਕ ਜਨਵਰੀ ਨੂੰ ਮਨਾਇਆ | ਉਹ ਪਿਛਲੇ 16 ਸਾਲਾਂ ਤੋਂ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਨਾਲ ਜੁੜੇ ਹੋਏ ਹਨ | ਬਲੱਡ ਬੈਂਕ ਦੇ ਪ੍ਰਧਾਨ ਜਸਮੀਤ ਸਿੰਘ ਪਾਹਵਾ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਖ਼ੂਨਦਾਨ ਕਰਨ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਸਾਡੇ ਵਲੋਂ ਦਾਨ ਕੀਤੇ ਖ਼ੂਨ ਨਾਲ ਕਿਸੇ ਦੀ ਵੀ ਅਨਮੋਲ ਜ਼ਿੰਦਗੀ ਬਚਾਈ ਜਾ ਸਕਦੀ ਹੈ | ਇਸ ਸਮੇਂ ਡਾਕਟਰ ਸ਼ਕਤੀ ਸ਼ਰਮਾ ਨੇ ਰੋਮੀ ਦੇ ਇਸ ਕਾਰਜ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਭਲਾਈ ਦੇ ਕੰਮ ਕਰਨ ਲਈ ਕਿਹਾ | ਰੋਮੀ ਨੇ ਇਸ ਕਾਰਜ ਵਿਚ ਆਪਣਾ ਪ੍ਰੇਰਨਾ ਸਰੋਤ ਸੰਜੂ ਬੋਲਬਾਹਾ ਨੂੰ ਦੱਸਿਆ | ਇਸ ਸਮੇਂ ਸਰਦਾਰ ਦਿਲਬਾਗ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਦਾ ਸਮਾਂ ਮਿਲਣ 'ਤੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਮੁਲਤਵੀ : ਬਲਦੇਵ ਧੁੱਗਾ ਅਗਲੀ ਖ਼ਬਰ ਕੇ.ਐਮ.ਐਸ. ਕਾਲਜ ਵਿਖੇ ਨਵੇਂ ਸਾਲ ਦੇ ਮੌਕੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾ ਇਆ
Ad Position 24