07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਸ਼ੂ ਸਾਹਮਣੇ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 04-01-2026
ਮਾਹਿਲਪੁਰ, 3 ਜਨਵਰੀ (ਰਜਿੰਦਰ ਸਿੰਘ)-ਅੱਜ ਸਵੇਰੇ ਪਿੰਡ ਪੋਸੀ ਨਜ਼ਦੀਕ ਬੁਲਟ ਮੋਟਰਸਾਈਕਲ ਚਾਲਕ ਦੇ ਸਾਹਮਣੇ ਬੇਸਹਾਰਾ ਪਸ਼ੂ ਆਉਣ ਨਾਲ ਮੋਟਰਸਾਈਕਲ ਚਲਾਕ 36 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਅਨੂਜ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਬਨਗੜ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਸੂੰਨੀ, ਜੋ ਆਪਣੀ ਭੂਆ ਅਨੀਤਾ ਕੁਮਾਰੀ ਕੋਲ ਰਹਿੰਦਾ ਸੀ | ਅੱਜ ਸਵੇਰ ਆਪਣੇ ਬੁਲਟ ਮੋਟਰਸਾਈਕਲ 'ਤੇ ਪਿੰਡ ਸੂੰਨੀ ਨੂੰ ਜਾ ਰਿਹਾ ਸੀ ਤਾਂ ਜਦੋਂ ਪਿੰਡ ਪੋਸੀ ਕੋਲ ਪਹੁੰਚਿਆਂ ਤਾਂ ਉਸ ਦੇ ਮੋਟਰਸਾਈਕਲ ਸਾਹਮਣੇ ਬੇਸਹਾਰਾ ਗਾਂ ਆ ਗਈ, ਜਿਸ ਕਾਰਨ ਉਹ ਸੜਕ 'ਤੇ ਡਿੱਗ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਟੈਂਪੂ ਟਰੈਵਲਰ ਚਲਾਉਣ ਦਾ ਕੰਮ ਕਰਦਾ ਸੀ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਟਾਪੂਨੁਮਾ ਪਿੰਡਾਂ ਦੇ ਬੱਚਿਆਂ ਨੂੰ 'ਅਜੀਤ' ਰਾਹਤ ਫ਼ੰਡ ਵਿਚੋਂ ਗਰਮ ਜਰਸੀਆਂ ਦ... ਅਗਲੀ ਖ਼ਬਰ ਸੂਬਾ ਪੱਧਰੀ ਨਾਟਕ ਮੁਕਾਬਲੇ 'ਚ ਸੇਂਟ ਸੋਲਜਰ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24