ਦਸੂਹਾ, 3 ਜਨਵਰੀ (ਭੁੱਲਰ)- ਦਰਬਾਰ-ਏ-ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਹਰਦੋਥਲਾ ਵਿਖੇ ਨਵੇਂ ਸਾਲ ਦੀ ਆਮਦ 'ਤੇ ਸਾਲਾਨਾ ਜਾਗਰਣ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸਿੰਗਰ ਪੰਕਜ ਮਿਨਹਾਸ ਦੀ ਪਾਰਟੀ ਵਲੋਂ ਮਹਾਂਮਾਈ ਦਾ ਸਾਰੀ ਰਾਤ ਗੁਣਗਾਨ ਕੀਤਾ ਗਿਆ | ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਨੇ ਨਵੇਂ ਸਾਲ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਮੂਹ ਸੰਗਤਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਹਰਦੋਥਲਾ ਨੇ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਦਰਬਾਰ-ਏ-ਅÏਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਬਰ ਦਰਬਾਰ ਵਿਖੇ ਹਰ ਸਾਲ ਮਹਾਂਮਾਈ ਦਾ ਸਲਾਨਾ ਜਾਗਰਨ ਕਰਵਾਇਆ ਜਾਂਦਾ ਹੈ | ਉਨ੍ਹਾਂ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਬਾਬਾ ਕੁਲਵਿੰਦਰ ਸ਼ਾਹ, ਡਾਕਟਰ ਸੁਖਵਿੰਦਰ ਸਿੰਘ, ਅਮਰੀਕ ਸਿੰਘ ਮਾਹੀ, ਦੇਸ ਰਾਜ ਬਾਵਾ, ਸੌਰਵ, ਕੁਲਦੀਪ ਕੌਰ, ਰਾਜਵਿੰਦਰ ਕੌਰ, ਗੁਰਲੀਨ ਕੌਰ, ਮਨਦੀਪ ਕੌਰ, ਵਿਵਾਨ, ਕਰਨੈਲ ਸਿੰਘ, ਜਾਨਕੀ ਦਾਸ, ਰੋਮਾ, ਗੋਪੀ ਖੈਰਾਵਾਦੀਆ, ਸੁਰਜੀਤ ਖੈਰਾਵਾਦ, ਪਰਮਜੀਤ ਕੌਰ, ਬਿਕਰਮਜੀਤ ਵਿਕੀ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |