ਹੁਸ਼ਿਆਰਪੁਰ, 3 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਵਿਭਾਗ, ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਨਵੇਂ ਸਾਲ ਵਿਚ ਖ਼ੁਸ਼ੀ, ਖ਼ੁਸ਼ਹਾਲੀ, ਸ਼ਾਂਤੀ ਅਤੇ ਲੋਕ ਭਲਾਈ ਦੀ ਕਾਮਨਾ ਕਰਨਾ ਸੀ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸਬ-ਡਵੀਜ਼ਨਲ ਮੈਜਿਸਟਰੇਟ ਗੁਰਸਿਮਰਨਜੀਤ ਕੌਰ ਨੇ ਵੀ ਹਾਜ਼ਰੀ ਭਰੀ ਅਤੇ ਜ਼ਿਲ੍ਹੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਆਯੁਰਵੇਦ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਫ਼ਸਰ ਡਾ. ਸੁਰਿੰਦਰਪਾਲ ਕੌਰ, ਜ਼ਿਲ੍ਹਾ ਪ੍ਰਧਾਨ-ਕਮ-ਨੋਡਲ ਅਫ਼ਸਰ ਡਾ. ਹਰੀਸ਼ ਭਾਟੀਆ, ਡਾ. ਪ੍ਰਦੀਪ ਅਰੋੜਾ, ਡਾ. ਸ਼ਿਵਦੀਪ, ਡਾ. ਹਰਦੀਪ, ਡਾ. ਕਰੁਣਾ, ਡਾ. ਕਾਮਿਨੀ, ਡਾ. ਰੁਪਿੰਦਰਪ੍ਰੀਤ, ਡਾ. ਰਬਜੋਤ, ਡਾ. ਗਗਨਦੀਪ, ਸੁਪਰਡੈਂਟ ਦਲਜੀਤ ਕੌਰ, ਮਨੂ ਬਾਂਸਲ, ਸੌਰਭ ਸ਼ਰਮਾ, ਸਾਬਕਾ ਜ਼ਿਲ੍ਹਾ ਮੈਜਿਸਟਰੇਟ ਡਾ. ਭੁਪਿੰਦਰ ਕੌਰ, ਡੀ.ਐਸ.ਪੀ ਸੀ.ਆਈ.ਡੀ ਸੰਜੀਵ ਕੁਮਾਰ, ਸੰਦੀਪ ਨੰਦਾ, ਜਗਜੀਤ ਸਿੰਘ ਸਮੇਤ ਕਈ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ |