07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗੁਰਵਿੰਦਰ ਸਿੰਘ ਬਿਜਲੀ ਮਜ਼ਦੂਰ ਸੰਘ ਮੰਡਲ ਦਸੂਹਾ ਦੇ ਪ੍ਰਧਾਨ ਚੁਣੇ ਗਏ

Ad Position 21
No active advertisement
ਅਜੀਤ ਡੈਸਕ 04-01-2026
ਦਸੂਹਾ, 3 ਜਨਵਰੀ (ਭੁੱਲਰ)-ਦਸੂਹਾ ਮੰਡਲ ਬਿਜਲੀ ਮਜ਼ਦੂਰ ਸੰਘ ਦੀ ਚੋਣ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਸੰਘਰਸ਼ੀ ਯੋਧੇ ਕਾਮਰੇਡ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਬਿਜਲੀ ਮਜ਼ਦੂਰ ਸੰਘ ਮੰਡਲ ਦਸੂਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਐਕਟਿੰਗ ਪ੍ਰਧਾਨ ਜਸਕਰਨ ਸਿੰਘ, ਸੀਨੀਅਰ ਵਾਈਸ ਪ੍ਰਧਾਨ ਅੰਜਲੀ ਅਰੋੜਾ, ਵਾਈਸ ਪ੍ਰਧਾਨ ਮਤਿੰਦਰ ਕੌਰ, ਵਾਈਸ ਪ੍ਰਧਾਨ ਹਰਦੇਵ ਸਿੰਘ, ਵਾਈਸ ਪ੍ਰਧਾਨ ਸਾਮ ਸੁੰਦਰ, ਵਾਈਸ ਪ੍ਰਧਾਨ ਹਰਮੇਸ਼ ਮਸੀਹ, ਸਕੱਤਰ ਮਨਦੀਪ ਸਿੰਘ, ਜੁਆਇੰਟ ਸਕੱਤਰ ਪ੍ਰਦੀਪ ਕੁਮਾਰ, ਕੈਸ਼ੀਅਰ ਕਰਨ ਕੁਮਾਰ, ਦਫ਼ਤਰ ਸਕੱਤਰ ਤੇ ਪ੍ਰਚਾਰ ਸਕੱਤਰ ਹਰਵਿੰਦਰ ਪ੍ਰਸਾਦ, ਸਲਾਹਕਾਰ ਵਰਿੰਦਰ ਸਿੰਘ, ਸਲਾਹਕਾਰ ਯਸ਼ਪਾਲ ਸਿੰਘ, ਸਲਾਹਕਾਰ ਦਵਿੰਦਰ ਸਿੰਘ, ਸਲਾਹਕਾਰ ਰਕੇਸ਼ ਕੁਮਾਰ ਅਤੇ ਯੁਵਰਾਜ ਸਿੰਘ ਤੇ ਹਰਪਿੰਦਰ ਸਿੰਘ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ | ਇਸ ਮੌਕੇ 'ਤੇ ਨਵ-ਨਿਯੁਕਤ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਐਕਟਿੰਗ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਉਹ ਜਥੇਬੰਦੀ ਨੂੰ ਇੱਕਜੁੱਟ ਕਰਕੇ ਰੱਖਣਗੇ ਅਤੇ ਜੋ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਹਨ, ਉਸ ਸੰਬੰਧੀ ਆਪਣਾ ਸੰਘਰਸ਼ ਜਾਰੀ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਬੀਬੀ ਨਰਵਾਲ ਤੇ ਗੋਲਡੀ ਨਰਵਾਲ ਵਲੋਂ ਜੌੜਾ ਸਕੂਲ 'ਚ ਲੈਬ ਦੀ ਇਮਾਰਤ ਤੇ ਚਾਰਦੀਵਾਰੀ ਦਾ ਉਦਘਾਟਨ ਅਗਲੀ ਖ਼ਬਰ ਜ਼ਿਲ੍ਹਾ ਆਯੁਰਵੇਦ ਵਿਭਾਗ ਵਲੋਂ ਨਵੇਂ ਸਾਲ ਦੇ ਮੌਕੇ 'ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Ad Position 24