ਚੌਲਾਂਗ, 3 ਜਨਵਰੀ (ਸੁਖਦੇਵ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੌਰ ਨਰਵਾਲ, ਗੋਲਡੀ ਨਰਵਾਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਬਘਿਆੜੀ ਸਕੂਲ ਸਟਾਫ਼ ਵਲੋਂ ਸਕੂਲ 'ਚ ਲੈਬ ਦੀ ਇਮਾਰਤ ਤੇ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ | ਇਸ ਸੰਬੰਧੀ ਸਰਪੰਚ ਗੋਲਡੀ ਨਰਵਾਲ ਨੇ ਦੱਸਿਆ ਕਿ 3.60 ਲੱਖ ਸਕੂਲ ਦੀ ਚਾਰਦੀਵਾਰੀ ਲਈ ਗਰਾਂਟ ਜਦਕਿ 13 ਲੱਖ ਦੀ ਗਰਾਂਟ ਸਕੂਲ ਦੀ ਲੈਬ ਵਾਸਤੇ ਆਈ ਹੈ | ਇਸ ਗਰਾਂਟ ਨਾਲ ਲੈਬ ਦੀ ਇਮਾਰਤ ਦਾ ਨੀਂਹ ਪੱਥਰ ਗਿਆਨੀ ਅਜੀਤ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕੀਤਾ ਗਿਆ | ਰਾਜਵਿੰਦਰ ਕੌਰ ਨਰਵਾਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਗਰਾਂਟ ਸਕੂਲ ਦੇ ਵਿਕਾਸ ਲਈ ਭੇਜੀ ਗਈ ਹੈ ਇਸ ਨਾਲ ਸਕੂਲ ਦੀ ਨੁਹਾਰ ਬਦਲੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਪਣੇ ਇਲਾਕੇ ਦੇ ਰਹਿੰਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ | ਉਨ੍ਹਾਂ ਨੇ ਇਸ ਮੌਕੇ ਆਪਣੇ ਖੇਤਰ ਦੀਆਂ ਔਰਤਾਂ ਤੋਂ ਵਿਸ਼ੇਸ਼ ਸਮਰਥਨ ਦੀ ਮੰਗ ਕੀਤੀ ਹੈ | ਇਸ ਮੌਕੇ ਪਿੰਡ ਦੇ ਸਰਪੰਚ ਗੋਲਡੀ ਨਰਵਾਲ, ਪਿ੍ੰਸੀਪਲ ਇੰਦਰਜੀਤ ਸਿੰਘ, ਅਧਿਆਪਕ ਰਣਜੀਤ ਕੌਰ, ਜਸਵੀਰ ਸਿੰਘ, ਕਾਂਤਾ ਰਾਣੀ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਵੀ ਸ਼ਾਮਿਲ ਸਨ |