07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਖੇਤੀਬਾੜੀ ਵਿਭਾਗ ਹਾਜੀਪੁਰ ਕਿਸਾਨਾਂ ਨੂੰ ਖੇਤੀ ਸੰਬੰਧੀ ਜਾਗਰੂਕ ਕਰਨ ਵਿਚ ਨਾਕਾਮ

Ad Position 21
No active advertisement
ਅਜੀਤ ਡੈਸਕ 04-01-2026
ਹਾਜੀਪੁਰ, 3 ਜਨਵਰੀ (ਜੋਗਿੰਦਰ ਸਿੰਘ)-ਬਲਾਕ ਖੇਤੀਬਾੜੀ ਵਿਭਾਗ ਹਾਜੀਪੁਰ ਪ੍ਰਤੀ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਗੱਲਬਾਤ ਦੌਰਾਨ ਕੁਝ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਝੋਨੇ ਦੀ ਸੀਜ਼ਨ ਵਿਚ ਫ਼ਸਲ ਨੂੰ ਬਿਮਾਰੀ ਪੈਣ ਕਰਕੇ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ ਪਰ ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਨਵੇਂ ਕਣਕ ਦੇ ਬੀਜਾਂ ਪ੍ਰਤੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਪਿੰਡਾਂ 'ਚ ਖੇਤੀਬਾੜੀ ਕੈਂਪ ਲਗਾਏ ਗਏ | ਇਸ ਸੰਬੰਧੀ ਸਰਪੰਚ ਢਾਡੇਕਟਵਾਲ ਰਿਟਾਇਰਡ ਲੈਕਚਰਾਰ ਜਸਮਾਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਪਿੰਡਾਂ 'ਚ ਕਹਿਣ ਦੇ ਬਾਵਜੂਦ ਖੇਤੀਬਾੜੀ ਵਿਭਾਗ ਵਲੋਂ ਕੋਈ ਵੀ ਕੈਂਪ ਲਗਾ ਕੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਖੇਤੀਬਾੜੀ ਵਿਭਾਗ ਹਾਜੀਪੁਰ ਕਸਬੇ ਅੰਦਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ | ਉਨ੍ਹਾਂ ਕਿਹਾ ਜਿਹੜੇ ਕਿਸਾਨਾਂ ਨੇ ਝੋਨੇ ਦਾ ਬੀਜ ਖੇਤੀਬਾੜੀ ਵਿਭਾਗਾਂ ਤੋਂ ਲਿਆ ਸੀ, ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਸੀ ਅਤੇ ਜਦੋਂ ਕਿਸਾਨ ਵਿਭਾਗ ਦੇ ਦਫ਼ਤਰ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਕਿਸਾਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾਂਦੀ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਬਲਾਕ ਹਾਜੀਪੁਰ ਵਿਚ ਵਿਸ਼ੇਸ਼ ਖੇਤੀਬਾੜੀ ਕੈਂਪ ਲਗਾ ਕੇ ਕਿਸਾਨਾਂ ਨੂੰ ਬੀਜਾਂ ਤੇ ਫ਼ਸਲ ਦੀ ਦੇਖ-ਰੇਖ ਲਈ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਇਲਾਕੇ ਵਿਚ ਯੂਰੀਆ ਖਾਦ ਦੀ ਕਮੀ ਨੂੰ ਪੂਰਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਏ.ਬੀ. ਸ਼ੂਗਰ ਮਿੱਲ ਰੰਧਾਵਾ ਨੇ ਟਰਾਲੀਆਂ 'ਤੇ ਰਿਫਲੈਕਟਰ ਲਗਾਏ ਅਗਲੀ ਖ਼ਬਰ ਬੀਬੀ ਨਰਵਾਲ ਤੇ ਗੋਲਡੀ ਨਰਵਾਲ ਵਲੋਂ ਜੌੜਾ ਸਕੂਲ 'ਚ ਲੈਬ ਦੀ ਇਮਾਰਤ ਤੇ ਚਾਰਦੀਵਾਰੀ ਦਾ ਉਦਘਾਟਨ
Ad Position 24