ਦਸੂਹਾ, 3 ਜਨਵਰੀ (ਭੁੱਲਰ)- ਏ.ਬੀ. ਸ਼ੂਗਰ ਮਿੱਲ ਰੰਧਾਵਾ ਦੇ ਸੀ.ਐਮ.ਡੀ. ਡਾ. ਰਜਿੰਦਰ ਸਿੰਘ (ਰਾਜੂ) ਚੱਡਾ ਅਤੇ ਉਨ੍ਹਾਂ ਦੇ ਸਪੁੱਤਰ ਅਸੀਸ ਚੱਡਾ (ਜੁਆਇੰਟ ਐਮ.ਡੀ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿੱਲ ਦੇ ਪ੍ਰਧਾਨ ਰਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਮਿੱਲ ਯਾਰਡ 'ਚ ਟਰਾਲੀਆਂ 'ਤੇ ਰਿਫਲੈਕਟਰ ਲਗਾਏ ਗਏ | ਇਸ ਮੌਕੇ ਪ੍ਰਧਾਨ ਰਮਨਦੀਪ ਸਿੰਘ ਸਿੱਧੂ ਨੇ ਜਿਮੀਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਉਹ ਆਪਣੀ ਟਰਾਲੀ 'ਤੇ ਰਿਫਲੈਕਟਰ ਅਤੇ ਲਾਈਟਾਂ ਲਗਵਾਉਣ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ | ਇਸ ਮੌਕੇ ਮਿੱਲ ਦੇ ਜੀ.ਐਮ (ਗੰਨਾ) ਪੰਕਜ ਕੁਮਾਰ, ਡੀ.ਜੀ.ਐਮ ਕੁਲਦੀਪ ਸਿੰਘ, ਏ.ਜੀ.ਐਮ ਦੇਸ ਰਾਜ, ਜੀ.ਐਮ. (ਆਈ.ਟੀ.) ਪੁਸ਼ਪਿੰਦਰ ਸ਼ਰਮਾ, ਜੀ.ਐਮ. (ਫਾਇਨਾਂਨਸ) ਭੋਪਾਲ ਸਿੰਘ ਹਾਜ਼ਰ ਸਨ |