07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੌਬੀ ਕੌਸ਼ਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-01-2026
ਤਲਵਾੜਾ, 3 ਜਨਵਰੀ (ਮਹਿਤਾ)-ਬਲਾਕ ਸੰਮਤੀ ਦੀਆਂ ਚੋਣਾਂ ਰੱਕੜੀ ਦਾਤਾਰਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਜੇਤੂ ਬੌਬੀ ਕੌਸ਼ਲ ਵਲੋਂ ਆਪਣੇ ਜ਼ੋਨ ਦੇ ਹਰ ਘਰ ਵਿਚ ਜਾ ਕੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਦੇ ਸਮਰਥਕਾਂ ਵਲੋਂ ਬੌਬੀ ਕੌਸ਼ਲ ਦਾ ਲਗਾਤਾਰ ਸਨਮਾਨ ਵੀ ਕੀਤਾ ਜਾ ਰਿਹਾ ਹੈ | ਸ੍ਰੀ ਤਰੁਣ ਕੁਮਾਰ ਭਾਖਨ ਸਪੁੱਤਰ ਸਵਰਗੀ ਸ੍ਰੀ ਪਟੇਲ ਭਾਖਨ, ਸੁਮਿਤ ਭਾਖਨ ਪੁੱਤਰ ਵਿਪਨ ਚੰਦ ਭਾਖਨ ਤੇ ਸਾਥੀਆਂ ਵੱਲੋਂ ਸ੍ਰੀ ਕੌਸ਼ਲ ਦੇ ਦਫ਼ਤਰ ਵਿਖੇ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਨੂੰ ਮਹਾਂਮਾਈ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸੰਮਤੀ ਮੈਂਬਰ ਸ਼੍ਰੀ ਕੌਸ਼ਲ ਨੇ ਕਿਹਾ ਕਿ ਮੈਂ ਰੱਕੜੀ ਦਾਤਾਰਪੁਰ ਜ਼ੋਨ ਤੇ ਸਮੂਹ ਨਿਵਾਸੀਆਂ ਦਾ ਦਿਲਾਂ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਆਪਣਾ ਆਸ਼ੀਰਵਾਦ ਦਿੱਤਾ | ਇਸ ਮੌਕੇ ਰਜੇਸ਼ ਸੋਨੀ, ਬਿ੍ਜ ਮੋਹਨ ਪੱਪੂ, ਮੁਕੇਸ਼ ਕੁਮਾਰ, ਦੇਸ ਰਾਜ, ਟੀਟੂ ਸਨਿਆਲ, ਰਿੰਕੂ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਰੀਆ ਖਾਦ ਦੀ ਭਾਰੀ ਕਮੀ ਕਾਰਨ ਕਿਸਾਨ ਪ੍ਰੇਸ਼ਾਨ-ਮੰਝਪੁਰ ਅਗਲੀ ਖ਼ਬਰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਦੀ ਬਰਸੀ ਸੰਬੰਧੀ ਸਮਾਗਮ ਕਰਵਾਇਆ
Ad Position 24