07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਯੂਰੀਆ ਖਾਦ ਦੀ ਭਾਰੀ ਕਮੀ ਕਾਰਨ ਕਿਸਾਨ ਪ੍ਰੇਸ਼ਾਨ-ਮੰਝਪੁਰ

Ad Position 21
No active advertisement
ਅਜੀਤ ਡੈਸਕ 04-01-2026
ਭੰਗਾਲਾ, 3 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਕਿਸਾਨ ਆਗੂ ਦਲਜੀਤ ਸਿੰਘ ਮੰਜਪੁਰ ਨੇ ਦੱਸਿਆ ਕਿ ਇਲਾਕੇ ਦੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਯੂਰੀਆ ਖਾਦ ਦੀ ਕਮੀ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ | ਕਿਸਾਨਾਂ ਵਲੋਂ ਆਪਣੀ ਕਣਕ ਅਤੇ ਹੋਰ ਹਰੇ ਚਾਰੇ ਦੀ ਫ਼ਸਲ ਲਈ ਯੂਰੀਆ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਣਕ ਨੂੰ ਯੂਰੀਆ ਖਾਦ ਨਾ ਮਿਲਣ ਦੀ ਸੂਰਤ 'ਚ ਕਣਕ ਦਾ ਝਾੜ 'ਤੇ ਬਹੁਤ ਮਾੜਾ ਅਸਰ ਪਵੇਗਾ ਜਿਸ ਕਾਰਨ ਕਿਸਾਨ ਕਰਜ਼ੇ ਦੀ ਦਲ-ਦਲ ਹੇਠ ਧਸਦਾ ਜਾ ਰਿਹਾ ਹੈ | ਉੱਧਰ ਦੂਜੇ ਪਾਸੇ ਜਦੋਂ ਕਿਸਾਨ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਤੋਂ ਅੱਕਿਆ ਹੋਇਆ ਪ੍ਰਾਈਵੇਟ ਡੀਲਰਾਂ ਤੇ ਖਾਦਾਂ ਦੀਆਂ ਦੁਕਾਨਾਂ 'ਤੇ ਖਾਦ ਲੈਣ ਲਈ ਜਾਂਦਾ ਹੈ ਤਾਂ ਉੱਥੇ ਕਿਸਾਨਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਭੰਗਾਲਾ ਕਸਬੇ ਵਿਖੇ ਇਕ ਪ੍ਰਾਈਵੇਟ ਡੀਲਰ ਵੱਲੋਂ ਯੂਰੀਆ ਖਾਦ ਦੇ ਨਾਲ ਕਿਸਾਨਾਂ ਨੂੰ ਸਲਫ਼ਰ ਨਾਲ ਹੋਰ ਸਮਾਨ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਕਾਰਨ ਕਿਸਾਨ ਦੋਹਰੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ | ਕਿਸਾਨ ਆਗੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਤੁਰੰਤ ਜ਼ਰੂਰੀ ਖਾਦ ਕਿਸਾਨਾਂ ਨੂੰ ਮੁਹੱਈਆ ਕਰਵਾਏ ਤਾਂ ਕਿ ਕਿਸਾਨਾਂ ਦੀ ਲੁੱਟ ਕਰ ਰਹੇ ਡੀਲਰਾਂ ਤੇ ਦੁਕਾਨਦਾਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜਦੋਂ ਖਾਦ ਡੀਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਕਿਸਾਨ ਨੂੰ ਯੂਰੀਆ ਖਾਦ ਨਾਲ ਕੋਈ ਵੀ ਜ਼ਿਆਦਾ ਸਮਾਨ ਨਹੀਂ ਦਿੰਦੇ | ਇਸ ਮੌਕੇ ਚੀਫ਼ ਐਗਰੀਕਲਚਰ ਹੁਸ਼ਿਆਰਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਡੀਲਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ 'ਤੇ ਕੇਸ ਦਰਜ ਕਰਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ-ਪੁਰਖੋਵਾਲ ਅਗਲੀ ਖ਼ਬਰ ਬੌਬੀ ਕੌਸ਼ਲ ਦਾ ਸਨਮਾਨ
Ad Position 24