ਅੱਡਾ ਸਰਾਂ, 3 ਜਨਵਰੀ (ਮਸੀਤੀ)-ਪ੍ਰਵਾਸੀ ਪੰਜਾਬੀ ਜਵਾਹਰ ਸਿੰਘ ਪੱਡਾ ਕੈਨੇਡਾ ਅਤੇ ਪੱਡਾ ਪਰਿਵਾਰ ਵਲੋਂ ਪਿੰਡ ਦੇਹਰੀਵਾਲ 'ਚ ਬੇਸਹਾਰਿਆਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ 'ਚ ਹੋਰ ਸਹੂਲਤਾਂ ਲਈ ਇਸ ਸਮਾਜ ਸੇਵੀ ਮਿਸ਼ਨ ਦਾ ਹਿੱਸਾ ਬਣਦੇ ਹੋਏ ਪ੍ਰਵਾਸੀ ਪੰਜਾਬੀਆਂ ਬਲਵਿੰਦਰ ਸਿੰਘ ਨਿੱਕੂ ਯੂ.ਕੇ. ਅਤੇ ਤੀਰਥ ਸਿੰਘ ਯੂ.ਕੇ. ਨੇ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਪ੍ਰੇਰਨਾ ਨਾਲ ਸਮਾਜ ਸੇਵੀ ਮਿਸ਼ਨ ਦਾ ਸਾਥ ਦਿੰਦੇ ਹੋਏ ਆਸ਼ਰਮ ਵਿਚ ਵੱਡਾ ਨਿਰਮਾਣ ਕਾਰਜ ਕਰਵਾਇਆ ਹੈ | ਇਸ ਦੌਰਾਨ ਡੀ ਐੱਸ ਪੀ ਬਾਜਵਾ ਐੱਸ .ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਅਤੇ ਆਸ਼ਰਮ ਪ੍ਰਬੰਧਕਾਂ ਦੀ ਮੌਜੂਦਗੀ 'ਚ ਅੱਜ ਤਿੰਨ ਕਮਰਿਆਂ, ਹਾਲ ਦਫ਼ਤਰ ਅਤੇ ਐਂਬੂਲੈਂਸ ਖੜ੍ਹੀ ਕਰਨ ਵਾਲੇ ਕਮਰੇ ਆਦਿ ਦੇ ਲਗਭਗ 5 ਹਜ਼ਾਰ ਸੁਕੇਅਰ ਫੁੱਟ ਦੇ ਨਿਰਮਾਣ ਕਾਰਜ ਲਈ ਛੱਤਾਂ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਦੋਵਾਂ ਪ੍ਰਵਾਸੀਆਂ ਨੇ ਹੱਥੀ ਕਿਰਤ ਵੀ ਕੀਤੀ ਅਤੇ ਆਖਿਆ ਕਿ ਜਲਦ ਨਿਰਮਾਣ ਅਧੀਨ ਇਮਾਰਤਾਂ ਨੂੰ ਤਿਆਰ ਕਰਵਾ ਕੇ ਪੱਡਾ ਪਰਿਵਾਰ ਅਤੇ ਪ੍ਰਬੰਧਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ | ਇਸ ਮੌਕੇ ਆਸ਼ਰਮ ਦੇ ਪ੍ਰਬੰਧਕਾਂ ਨੇ ਇਸ ਵੱਡੇ ਉਪਰਾਲੇ ਲਈ ਡੀ.ਐਸ.ਪੀ. ਬਾਜਵਾ ਐਸ.ਐਚ.ਓ. ਨਾਗਰਾ ਅਤੇ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਬਸੀ ਜਲਾਲ, ਮਨੀ ਬਸੀ ਜਲਾਲ, ਗੁਰਦੀਪ ਸਿੰਘ ਦੇਹਰੀਵਾਲ, ਨੰਬਰਦਾਰ ਮਨਪ੍ਰੀਤ ਸਿੰਘ, ਮਿਸਤਰੀ ਤੀਰਥ ਸਿੰਘ, ਬਖ਼ਸ਼ੀਸ਼ ਸਿੰਘ, ਮੁਖ਼ਤਿਆਰ ਦੇਹਰੀਵਾਲ, ਪੱਪੂ, ਗੁਲਜ਼ਾਰੀ ਲਾਲ, ਸੁਰਿੰਦਰ ਸਿੰਘ, ਚੰਨਣ ਸਿੰਘ, ਫਕੀਰ ਚੰਦ, ਗੁਰਦੇਵ ਸਿੰਘ, ਲਾਡੀ, ਮੋਹਣ ਸਿੰਘ, ਪਰਮਜੀਤ ਸਿੰਘ, ਮਨਜੀਤ ਗਿਰੀ, ਸੋਨੀਆ, ਊਸ਼ਾ, ਪਰਮਜੀਤ ਕੌਰ ਆਦਿ ਮੌਜੂਦ ਸਨ |