ਹੁਸ਼ਿਆਰਪੁਰ, 3 ਜਨਵਰੀ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਅਲਾਈਡ ਐਂਡ ਹੈਲਥ ਕੇਅਰ ਸਾਇੰਸਜ਼ ਵਿਭਾਗ ਨੇ ਮੈਨੇਜਮੈਂਟ ਆਫ਼ ਸਨੇਕ ਬਾਈਟ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਪ੍ਰੋਗਰਾਮ ਦੀ ਅਗਵਾਈ ਯੂਨੀਵਰਸਿਟੀ ਦੇ ਪਿ੍ੰਸੀਪਲ ਡਾ. ਹਰਿੰਦਰ ਗਿੱਲ ਨੇ ਕੀਤੀ ਅਤੇ ਵਿਭਾਗ ਮੁਖੀ ਡਾ. ਸੁਖਮੀਤ ਕੌਰ ਬੇਦੀ ਨੇ ਅਗਵਾਈ ਕੀਤੀ | ਸੈਮੀਨਾਰ ਦੌਰਾਨ ਡਾ. ਸਤਪਾਲ ਗੋਜਰਾ ਐਮ.ਡੀ. (ਮੈਡੀਸਨ) ਮੁੱਖ ਬੁਲਾਰੇ ਸਨ | ਉਨ੍ਹਾਂ ਨੇ ਸੱਪ ਦੇ ਕੱਟਣ ਨਾਲ ਜੁੜੀਆਂ ਗੰਭੀਰ ਡਾਕਟਰੀ ਸਥਿਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਤਰਿਤ ਜਾਣਕਾਰੀ ਪ੍ਰਦਾਨ ਕੀਤੀ, ਜਿਸ ਵਿਚ ਸਮੇਂ ਸਿਰ ਪਹਿਚਾਣ, ਲੱਛਣਾਂ ਦਾ ਸਹੀ ਮੁਲਾਂਕਣ, ਐਂਟੀਵੇਨਮ ਦੀ ਢੁਕਵੀਂ ਵਰਤੋਂ, ਸਹਾਇਕ ਇਲਾਜ ਅਤੇ ਐਮਰਜੈਂਸੀ ਪ੍ਰਬੰਧਨ ਸ਼ਾਮਿਲ ਹਨ | ਇਸ ਮੌਕੇ ਵਿਭਾਗ ਮੁਖੀ ਡਾ. ਸੁਖਮੀਤ ਬੇਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੱਪ ਦੇ ਕੱਟਣ ਵਰਗੇ ਗੰਭੀਰ ਵਿਸ਼ੇ 'ਤੇ ਵਿਹਾਰਕ ਅਤੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵਿਸ਼ੇ 'ਚ ਡੂੰਘੀ ਦਿਲਚਸਪੀ ਦਿਖਾਈ ਅਤੇ ਸਵਾਲ-ਜਵਾਬ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ | ਅੰਤ ਵਿਚ ਵਿਭਾਗ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਪੂਜਾ, ਪ੍ਰੋ. ਅਦਿਤੀ, ਪ੍ਰੋ. ਸਾਕਿਬ, ਪ੍ਰੋ. ਇਰਸ਼ਾਦ, ਪ੍ਰੋ. ਆਸ਼ੀਸ਼, ਪ੍ਰੋ. ਰਾਜਦੀਪ, ਅਤੇ ਨਵਨੀਤ ਦੇ ਨਾਲ-ਨਾਲ ਵਿਦਿਆਰਥੀ ਵੀ ਮੌਜੂਦ ਸਨ |