ਭੰਗਾਲਾ, 5 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਮੁਕੇਰੀਆਂ ਨੇ ਅੰਸ਼ ਇੰਫੋ ਟੈੱਕ ਨਾਲ ਮਿਲ ਕੇ ਕੰਪਿਊਟਰ ਸਾਇੰਸ ਅਤੇ ਇੰਜੀਨੀਰਿੰਗ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ਆਨਲਾਈਨ ਇੰਟਰਨਸ਼ਿਪ/ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਿਸ ਵਿੱਚ ਸਾਈਬਰ ਸੁਰੱਖਿਆ, ਫੁੱਲ ਸਟੈੱਕ ਡਿਵੈਲਪਰ, ਡਿਜਿਟਲ ਮਾਰਕੀਟਿੰਗ, ਗ੍ਰਾਫਿਕ ਡਿਜਾਇਨਰ ਅਤੇ ਡੇਟਾ ਸਾਇੰਸ ਡੋਮੇਨਜ਼ ਵਿੱਚ 6 ਮਹੀਨੇ ਦੀ ਇੰਟਰਨਸ਼ਿਪ 12000 ਪ੍ਰਤੀ ਮਹੀਨਾ ਸਟਾਈਪੈਂਡ ਅਤੇ 3 ਐਲ.ਪੀ.ਏ. ਤੱਕ ਪਲੇਸਮੈਂਟ ਪੈਕੇਜ ਦੀ ਦੀ ਪੇਸ਼ਕਸ਼ ਕੀਤੀ ਗਈ | ਇਸ ਪਲੇਸਮੇਂਟ ਡਰਾਈਵ ਵਿਚ ਦੋ ਵਿਦਿਆਰਥੀਆਂ ਦੀ ਚੋਣ ਹੋਈ ਜਿਸ ਵਿਚ ਅਕਸ਼ਤ ਅਤੇ ਤੁਲਸੀ ਸ਼ਾਮਿਲ ਸਨ | ਇਨ੍ਹਾਂ ਨੂੰ ਅੰਸ਼ ਇੰਫੋ ਟੈੱਕ ਵੱਲੋਂ 3 ਮਹੀਨੇ ਅਨਪੇਡ ਅਤੇ ਉਸ ਤੋਂ ਬਾਅਦ 10000 ਮਹੀਨਾ ਸਟਾਈਪੈਂਡ ਜਦਕਿ ਤੁਲਸੀ ਲਈ ਪੂਰੀ ਇੰਟਰਨਸ਼ਿਪ ਅਨਪੇਡ ਰੱਖੀ ਗਈ | ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਸਿਮਰਨਜੀਤ ਕੌਰ ਅਤੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ | ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਕਿਹਾ ਕਿ ਇਹ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਨੂੰ ਕਰੀਅਰ ਦੇ ਬੇਮਿਸਾਲ ਮੌਕੇ ਪ੍ਰਦਾਨ ਕਰਨ ਲਈ ਕਾਲਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਮੌਕੇ ਪਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਸਮੂਹ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ |