22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਦੀਆਂ ਵਿਦਿਆਰਥਣਾਂ ਦੀ ਭਾਰਤੀ ਟੀਮ ਟਰਾਇਲ ਲਈ ਹੋਈ ਚੋਣ

Ad Position 21
No active advertisement
ਅਜੀਤ ਡੈਸਕ 06-01-2026
ਭੰਗਾਲਾ, 5 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਵਾਰੀਅਰ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥਣ ਨਾਜ਼, ਸ਼ਿਲਪਾ ਜਸਵਾਲ, ਅਕਸ਼ੀ, ਹਰਸੀਰਤ ਕੌਰ ਦੀ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚੋਂ ਕੁਆਲੀਫਾਈਡ ਕਰਕੇ ਭਾਰਤੀ ਟੀਮ ਚੋਣ ਟਰਾਇਲ ਸ਼ੂਟਿੰਗ ਚੈਂਪੀਅਨਸ਼ਿਪ ਪੁਣੇ ਅਤੇ ਦਿੱਲੀ ਲਈ ਚੋਣ ਹੋਈ ਹੈ | ਇਸ ਤੋਂ ਇਲਾਵਾ 10, 50 ਮੀਟਰ ਰਾਈਫਲ ਭੋਪਾਲ ਵਿਚ ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਦੁਸ਼ਯੰਤ, ਪਰਣਵ ਬਾਸਕਰ, ਪਰਿਆਂਸ਼ੂ, ਵੀਰੇਨਪ੍ਰਤਾਪ ਸਿੰਘ, ਸੀਰਤ ਕੌਰ, ਮਾਹੀ, ਰੋਸ਼ਨ, ਰੀਤੂ ਨੇ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚੋਂ ਕੁਆਲੀਫਾਈਡ ਕੀਤਾ ਅਤੇ ਪ੍ਰਨਿਧੀ ਠਾਕੁਰ, ਵਰਿੰਦਰ ਕੌਰ, ਮਨਿੰਦਰ ਸਿੰਘ, ਜਸਮੀਨ ਕੌਰ, ਗੁਰਲੀਨ ਕੌਰ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਭਾਗ ਲਿਆ | ਅਕੈਡਮੀ ਵਲੋਂ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਸ਼ੂਟਿੰਗ ਕੋਚ, ਸੂਬੇਦਾਰ ਪਰਮਜੀਤ ਸਿੰਘ , ਮਨਦੀਪ ਸਿੰਘ ਸ਼ੂਟਿੰਗ ਕੋਚ ਦਵਿੰਦਰ ਕੌਰ, ਪ੍ਰਧਾਨ ਸੂਬੇਦਾਰ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਦੀ ਸੂਰਾ ਸਿੰਘ ਦਾ ਦੂਸਰਾ ਮੀਰੀ ਪੀਰੀ ਫੁੱਟਬਾਲ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਮੁਕੇਰੀਆਂ ਵਿਖੇ ਆਨਲਾਈਨ ਇੰਟਰਨਸ਼ਿਪ/ਪਲੇਸਮੈਂਟ ਡਰਾਈਵ ਕਰਵਾਈ
Ad Position 24