22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੱਦੀ ਸੂਰਾ ਸਿੰਘ ਦਾ ਦੂਸਰਾ ਮੀਰੀ ਪੀਰੀ ਫੁੱਟਬਾਲ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 06-01-2026
ਖਿਡਾਰੀਆਂ ਨਾਲ ਮੁੱਖ ਮਹਿਮਾਨ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖੀ, ਹਰਜਿੰਦਰ ਸਿੰਘ ਜੱਗਾ, ਨਿਰਮਲ ਸਿੰਘ ਭੀਲੋਵਾਲ, ਇਕਬਾਲ ਸਿੰਘ ਖੇੜਾ ਅਤੇ ਪ੍ਰਬੰਧਕ |


ਸੈਲਾ ਖ਼ੁਰਦ, 5 ਜਨਵਰੀ (ਹਰਵਿੰਦਰ ਸਿੰਘ ਬੰਗਾ)-ਮੀਰੀ ਪੀਰੀ ਸਪੋਰਟਸ ਕਲੱਬ, ਪ੍ਰਬੰਧਕ ਕਮੇਟੀ ਗੁਰਦੁਆਰਾ ਰਾਮਸਰ, ਸਾਹਿਬਜਾਦਾ ਅਜੀਤ ਸਿੰਘ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਵਲੋਂ ਰਾਮਸਰ ਸਾਹਿਬ ਸਪੋਰਟਸ ਸਟੇਡੀਅਮ ਪੱਦੀ ਸੂਰਾ ਸਿੰਘ ਵਿਖੇ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਦੂਸਰਾ ਮੀਰੀ ਪੀਰੀ ਫੁੱਟਬਾਲ ਕੱਪ ਫੁੱਟਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ, ਸਮੂਹ ਨਗਰ-ਨਿਵਾਸੀ, ਸਮੂਹ ਐਨ.ਆਰ.ਆਈਜ਼. ਭਰਾਵਾਂ ਅਤੇ ਸਕੂਲ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਰਵਾਇਆ ਗਿਆ | ਅੱਜ ਖੇਡੇ ਗਏ ਮੈਚਾਂ ਮੌਕੇ ਮੁੱਖ ਮਹਿਮਾਨ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ਖੈਰੜ-ਅੱਛਰਵਾਲ, ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸਕੱਤਰ ਹਰਜਿੰਦਰ ਸਿੰਘ ਜੱਗਾ ਪੀ.ਐਫ.ਏ. ਵਿਜੈ ਬਾਲੀ ਪੀ.ਐਫ.ਏ., ਹਰਸ਼ਮੋਹਣ ਸਿੰਘ ਪਨਾਮ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦੇ ਹੋਏ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਲਈ ਪੇ੍ਰਰਿਤ ਕੀਤਾ | ਸਮਾਗਮ ਦੀ ਪ੍ਰਧਾਨਗੀ ਇਕਬਾਲ ਸਿੰਘ ਖੇੜਾ, ਪਿ੍ੰ. ਕਿ੍ਪਾਲ ਸਿੰਘ, ਕਸ਼ਮੀਰ ਸਿੰਘ ਪੂੰਨੀਆਂ, ਪੰਚ ਰਾਜਵਿੰਦਰ ਸਿੰਘ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਮਨਮੋਹਣ ਸਿੰਘ ਰੋਪੜ ਮੀਤ ਪ੍ਰਧਾਨ ਪੀ.ਐਫ.ਏ., ਨਿਰਮਲ ਸਿੰਘ ਭੀਲੋਵਾਲ, ਹਰਨੀਤ ਤੱਗੜ ਹੈੱਡ ਰੈਫ਼ਰੀ ਪੀ.ਐਫ.ਏ., ਖੇਡ ਪ੍ਰਮੋਟਰ ਤਲਵਿੰਦਰ ਹੀਰ ਨੰਗਲ ਖਿਲਾੜੀਆਂ, ਕੁਲਦੀਪ ਸਿੰਘ ਨੰਗਲ ਕਲਾਂ, ਡਾ. ਕੁਲਵੀਰ ਸਿੰਘ ਡਾਨਸੀਵਾਲ, ਇੰਜ. ਤਰਲੋਚਨ ਸਿੰਘ ਸੰਧੂ, ਰਾਵਿੰਦਰਪਾਲ ਸਿੰਘ ਰਾਏ, ਲਖਵੀਰ ਸਿੰਘ ਰਾਣਾ, ਜਸਪ੍ਰੀਤ ਸਿੰਘ ਬੈਂਸ ਮਾਹਿਲਪੁਰ, ਦਲਜੀਤ ਸਿੰਘ ਬਿੱਟੂ ਰਿਟਾ. ਇੰਸਪੈਕਟਰ, ਗੁਰਕਿਰਪਾਲ ਸਿੰਘ ਖਟਕੜ ਸ਼ਰਨਜੀਤ ਸਿੰਘ, ਆਦਿ ਜੀ ਨੇ ਕੀਤੀ | ਖੇਡੇ ਗਏ ਕਲੱਬ ਵਰਗ ਦੇ ਫਾਈਨਲ ਮੈਚ ਵਿਚ ਆਰ.ਸੀ.ਐਫ. ਕਲੱਬ ਕਪੂਰਥਲਾ ਨੇ ਸ਼ੇਰੇ ਪੰਜਾਬ ਕਲੱਬ ਰੋਪੜ ਨੂੰ 2-1 ਨਾਲ ਹਰਾ ਕੇ 1 ਲੱਖ ਪੱਚੀ ਹਜ਼ਾਰ ਰੁਪਏ, ਅਕੈਡਮੀ ਸੰਤ ਅਤਰ ਸਿੰਘ ਖ਼ਾਲਸਾ ਸਕੂਲ ਪਾਲਦੀ ਅਕੈਡਮੀ ਨੇ ਖਾਲਸਾ ਸਕੂਲ ਬੱਡੋਂ ਅਕੈਡਮੀ ਨੂੰ 5-4 ਨਾਲ ਹਰਾ ਕੇ 51 ਹਜਾਰ ਰੁਪਏ, ਪਿੰਡ ਵਰਗ ਵਿਚ ਪਨਾਮ ਨੇ ਜਗਤਪੁਰ ਨੂੰ 1-0 ਨਾਲ ਹਰਾ ਕੇ 45 ਹਜਾਰ ਰੁਪਏ ਅਤੇ ਸ਼ਾਨਦਾਰ ਟਰਾਫੀ ਤੇ ਕਬਜਾ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ਨੇ ਕੀਤੀ ਉਨ੍ਹਾਂ ਨਾਲ ਸਮੂਹ ਪ੍ਰਬੰਧਕ ਹਾਜ਼ਰ ਸਨ | ਇਸ ਮੌਕੇ ਅਵਤਾਰ ਸਿੰਘ ਹੀਰ, ਮੇਜਰ ਸਿੰਘ ਸਹੋਤਾ, ਪੰਚ ਰਾਜਵਿੰਦਰ ਸਿੰਘ, ਪੰਚ ਜਸਵੀਰ ਲਾਲ, ਪੰਚ ਅਮਰੀਕ ਸਿੰਘ, ਰਸ਼ਪਾਲ ਸਿੰਘ ਲਾਲੀ, ਰਤਨ ਸਿੰਘ ਫ਼ੌਜੀ, ਸਰਪੰਚ ਕੁਲਵੀਰ ਸਿੰਘ ਡਾਨਸੀਵਾਲ, ਅਮਰੀਕ ਸਿੰਘ ਸਹੋਤਾ, ਸਰਬਜੀਤ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਰਾਕੇਸ਼ ਕੁਮਾਰ ਬੱਬੂ, ਭਾਗ ਰਾਮ, ਗੁਰਨਾਮ ਸਿੰਘ, ਕੋਚ ਬੰਧਨਾ ਸਿੰਘ, ਕੋਚ ਹਰਨੰਦਨ ਸਿੰਘ ਖਾਬੜਾ, ਪਰਮਜੀਤ ਸਿੰਘ ਸਹੋਤਾ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਅਸ਼ਵਨੀ ਪਦਰਾਣਾ , ਹਰਜਿੰਦਰ ਸਿੰਘ ਖ਼ਾਲਸਾ, ਪ੍ਰਵੀਨ ਕੁਮਾਰ, ਪੰਚ ਅਮਰੀਕ ਸਿੰਘ, ਪ੍ਰਵੀਨ ਕੁਮਾਰ, ਸੁਖਰਣਦੀਪ ਸਿੰਘ ਸਹੋਤਾ, ਜਗਮੋਹਣ ਸਿੰਘ ਹਵੇਲੀ, ਪਰਮਜੀਤ ਸਿੰਘ ਬਾਹੋਵਾਲ, ਕੁਲਵੰਤ ਸਿੰਘ ਕਾਂਤਾ, ਸੰਤ ਬਾਬਾ ਹਰਜਿੰਦਰ ਸਿੰਘ, ਨੰਬਰਦਾਰ ਇਕਬਾਲ ਸਿੰਘ, ਸਰਪੰਚ ਜਰਨੈਲ ਸਿੰਘ ਪੱਦੀ ਸੂਰਾ ਸਿੰਘ, ਹਰਵਿੰਦਰ ਸਿੰਘ ਹਿੰਦਾ ਪੂਨੀਆਂ, ਸ਼ਰਨਜੀਤ ਸਿੰਘ, ਕੋਚ ਚਰਨਜੀਤ ਕੁਮਾਰ ਪੋਸੀ, ਮੈਚ ਕਮਿਸ਼ਨਰ ਪਰਮਜੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਤੇ ਸੰਤ ਜਸਪਾਲ ਸਿੰਘ ਵਲੋਂ ਜੀ.ਪੀ. ਫ਼ੈਸ਼ਨ ਦਾ ਉਦਘਾਟਨ ਅਗਲੀ ਖ਼ਬਰ ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਦੀਆਂ ਵਿਦਿਆਰਥਣਾਂ ਦੀ ਭਾਰਤੀ ਟੀਮ ਟਰਾਇਲ ਲਈ ਹੋਈ ਚੋਣ
Ad Position 24