22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਗ੍ਰੇਟ ਲੂਈ ਬ੍ਰੇਲ ਦੇ ਜਨਮ ਦਿਨ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਬ੍ਰੇਲ ਕੈਲੰਡਰ 2026 ਜਾਰੀ

Ad Position 21
No active advertisement
ਅਜੀਤ ਡੈਸਕ 06-01-2026
ਹੁਸ਼ਿਆਰਪੁਰ, 5 ਜਨਵਰੀ (ਬਲਜਿੰਦਰਪਾਲ ਸਿੰਘ)-ਡਿਸੇਬਲਡ ਪਰਸਨ ਵੈਲਫੇਅਰ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ 'ਚ ਗ੍ਰੇਟ ਲੂਈ ਬ੍ਰੇਲ ਦੇ ਜਨਮ ਦਿਨ ਮੌਕੇ ਡਿਜੀਟਲ ਲਾਇਬਰੇਰੀ 'ਚ ਸੈਮੀਨਾਰ ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦਾ ਉਦਘਾਟਨ ਕੀਤਾ | ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਸੁਸਾਇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ 'ਚ ਬ੍ਰੇਲ ਕੈਲੰਡਰ 2026 ਜ਼ਾਰੀ ਕੀਤਾ ਗਿਆ | ਇਸ ਮੌਕੇ 'ਤੇ ਉਨ੍ਹਾਂ ਸੁਸਾਇਟੀ ਵਲੋਂ ਸਮਾਜ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰੇਟ ਲੂਈ ਬ੍ਰੇਲ ਨੇ ਦਿ੍ਸ਼ਟੀਬਾਦਿਤ ਲੋਕਾਂ ਲਈ ਬ੍ਰੇਲ ਲਿਪੀ ਦੀ ਖੋਜ ਕਰਕੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਲਈ ਸੰਜੀਵਨੀ ਦਾ ਕੰਮ ਕੀਤਾ | ਬ੍ਰੇਲ ਲਿਪੀ ਨੇ ਦਿ੍ਸ਼ਟੀਬਾਧਿਤ ਵਿਅਕਤੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉੱਚਾਈਆਂ ਛੂਹਣ ਦਾ ਮੌਕਾ ਦਿੱਤਾ ਹੈ, ਜੋ ਸ਼ਲਾਘਾਯੋਗ ਹੈ | ਉਨ੍ਹਾਂ ਡਿਜ਼ਿਟਲ ਲਾਇਬਰੇਰੀ 'ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਨੂੰ ਬ੍ਰੇਲ ਲਿਪੀ ਸਿਖਾਉਣ ਦਾ ਅਧਿਕਾਰਿਤ ਐਲਾਨ ਵੀ ਕੀਤਾ | ਇਸ ਦੌਰਾਨ ਦਿ੍ਸ਼ਟੀਬਾਧਿਤ ਬੱਚਿਆਂ ਅਤੇ ਹੋਰਨਾਂ ਨੂੰ ਸੁਸਾਇਟੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਬੁਲਾਰੇ ਕੁਲਵੰਤ ਸਿੰਘ ਨੇ ਲੂਈ ਬ੍ਰੇਲ ਦੇ ਜੀਵਨ 'ਤੇ ਵਿਸਥਾਰ ਨਾਲ ਰੌਸ਼ਨੀ ਪਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਬ੍ਰੇਲ ਲਿਪੀ ਨੇ ਦੁਨੀਆ ਭਰ ਵਿੱਚ ਦਿ੍ਸ਼ਟੀਬਾਧਿਤ ਲੋਕਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ | ਉਨ੍ਹਾਂ ਪੰਜਾਬ ਵਿੱਚ ਬ੍ਰੇਲ ਲਿਪੀ ਦੇ ਪ੍ਰਚਾਰ-ਪ੍ਰਸਾਰ ਵਿੱਚ ਸਰਗਰਮ ਵੱਖ-ਵੱਖ ਸੰਸਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਮਹਾ ਮੰਤਰੀ ਰਾਜਕੁਮਾਰ, ਹਰਜਿੰਦਰ ਸਿੰਘ (ਗੁਰਦੁਆਰਾ ਮੀਠਾ ਟਿਵਾਣਾ ਸਾਹਿਬ), ਮੈਡਮ ਡੌਲੀ ਚੀਮਾ, ਆਗਿਆਪਾਲ ਸਿੰਘ, ਪ੍ਰੇਮ ਸੈਣੀ, ਇਕਬਾਲ ਸਿੰਘ, ਡਾ. ਸੰਜੀਵ ਬਖ਼ਸ਼ੀ, ਜੋਤ ਬਡਿਆਲ, ਜਸਵਿੰਦਰ ਸਿੰਘ, ਅਨਿਤਾ ਕੁਮਾਰੀ, ਅਨੁਰਾਧਾ, ਸੰਜੇ ਸ਼ਰਮਾ ਹਾਜ਼ਰ ਸਨ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਕੇਵਲ ਕਿ੍ਸ਼ਨ ਤੱਖੀ ਵੱਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਨਾਲ ਰੈਵੀਨਿਊ ਕੋਰਟ ਕੇਸਾਂ ਦੇ ਨਿਪਟਾਰੇ 'ਚ ਆਵੇਗੀ ਤੇਜ਼ੀ - ਆਸ਼ਿਕਾ ਜੈਨ ਅਗਲੀ ਖ਼ਬਰ ਗ੍ਰੇਟ ਲੂਈ ਬ੍ਰੇਲ ਦੇ ਜਨਮ ਦਿਨ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਬ੍ਰੇਲ ਕੈਲੰਡਰ 2026 ਜਾਰੀ
Ad Position 24