22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਨਾਲ ਰੈਵੀਨਿਊ ਕੋਰਟ ਕੇਸਾਂ ਦੇ ਨਿਪਟਾਰੇ 'ਚ ਆਵੇਗੀ ਤੇਜ਼ੀ - ਆਸ਼ਿਕਾ ਜੈਨ

Ad Position 21
No active advertisement
ਅਜੀਤ ਡੈਸਕ 06-01-2026
ਹੁਸ਼ਿਆਰਪੁਰ, 5 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ (ਆਰ.ਸੀ.ਐਮ.ਐਸ.) ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਸ ਸਿਖਲਾਈ ਵਿਚ ਰੀਡਰਾਂ, ਅਹਿਲਮਦਾਂ ਤੇ ਵਕੀਲਾਂ ਨੇ ਹਿੱਸਾ ਲਿਆ | ਸਿਖਲਾਈ ਦਾ ਮਕਸਦ ਰੈਵੀਨਿਊ ਅਦਾਲਤਾਂ ਵਿਚ ਰੈਵੀਨਿਊ ਕੋਰਟ ਕੇਸਾਂ ਦੀ ਕਾਰਵਾਈ ਨੂੰ ਡਿਜੀਟਲ, ਪਾਰਦਰਸ਼ੀ ਤੇ ਵੱਧ ਅਸਰਦਾਰ ਬਣਾਉਣਾ ਸੀ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਖਲਾਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਸਾਰੇ ਰੈਵੀਨਿਊ ਕੋਰਟ ਕੇਸਾਂ ਵਿਚ ਈ-ਫਾਈਲਿੰਗ ਸਿਸਟਮ ਅਧੀਨ ਕੰਮ ਕੀਤਾ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਆਰ.ਸੀ.ਐਮ.ਐਸ. ਰਾਹੀਂ ਰੈਵੀਨਿਊ ਕੋਰਟ ਕੇਸਾਂ ਦੀ ਆਨਲਾਈਨ ਫਾਈਲਿੰਗ, ਸੁਣਵਾਈ ਦੀ ਸਥਿਤੀ, ਹੁਕਮਾਂ ਦੀ ਉਪਲਬਧਤਾ ਤੇ ਰਿਕਾਰਡ ਪ੍ਰਬੰਧਨ ਨੂੰ ਆਸਾਨ ਬਣਾਇਆ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ | ਉਨ੍ਹਾਂ ਅਧਿਕਾਰੀਆਂ ਤੋਂ ਆਰ.ਸੀ.ਐਮ.ਐਸ. ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੇ ਫੀਡਬੈਕ ਲਿਆ, ਜਿਸ ਵਿਚ ਈ-ਫਾਈਲਿੰਗ ਦੀ ਸ਼ੁਰੂਆਤ, ਸਾਰੇ ਪੈਂਡਿੰਗ ਤੇ ਨਵੇਂ ਰੈਵੀਨਿਊ ਕੋਰਟ ਕੇਸਾਂ ਨੂੰ ਆਰ.ਸੀ.ਐਮ.ਐਸ. ਪੋਰਟਲ ਤੇ ਦਰਜ ਕਰਨ ਦੀ ਸਥਿਤੀ, ਅਤੇ ਸਟਾਫ਼ ਤੇ ਵਕੀਲਾਂ ਦੀ ਸਿਖਲਾਈ ਦੀ ਤਰੱਕੀ ਸ਼ਾਮਲ ਸੀ | ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ ਸਾਰੇ ਰੈਵੀਨਿਊ ਕੋਰਟ ਕੇਸ ਆਰ.ਸੀ.ਐਮ.ਐਸ. ਵਿਚ ਪੂਰੀ ਤਰ੍ਹਾਂ ਫੀਡ ਕੀਤੇ ਜਾਣ ਤੇ ਕਿਸੇ ਵੀ ਪੱਧਰ 'ਤੇ ਤਕਨੀਕੀ ਜਾਂ ਪ੍ਰਕਿ੍ਆ ਵਿਚ ਕਮੀ ਨਾ ਰਹੇ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸਟਾਫ਼ ਤੇ ਵਕੀਲਾਂ ਦੀ ਸਿਖਲਾਈ ਲਗਪਗ ਪੂਰੀ ਕਰ ਲਈ ਗਈ ਹੈ ਤੇ ਭਵਿੱਖ ਵਿਚ ਵੀ ਲੋੜ ਅਨੁਸਾਰ ਰਿਫਰੈਸ਼ਰ ਸਿਖਲਾਈ ਕਰਵਾਈ ਜਾਵੇਗੀ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਰ.ਸੀ.ਐਮ.ਐਸ. ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਨਾਲ ਰੈਵੀਨਿਊ ਕੋਰਟ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਆਵੇਗੀ ਤੇ ਪ੍ਰਸ਼ਾਸਨਿਕ ਕੰਮਾਂ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਹੋਰ ਵੱਧ ਮਜ਼ਬੂਤ ਹੋਵੇਗੀ | ਇਸ ਮੌਕੇ ਜ਼ਿਲ੍ਹਾ ਰੈਵੀਨਿਊ ਅਫ਼ਸਰ ਅਮਨਦੀਪ ਚਾਵਲਾ, ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕੰਵਲ, ਜ਼ਿਲ੍ਹਾ ਇੰਫੋਰਮੈਟਿਕ ਅਫ਼ਸਰ ਰਿੰਕੀ, ਇੰਜੀਨੀਅਰ ਤਜਿੰਦਰ ਸਿੰਘ, ਰਾਜਨਦੀਪ ਸੋਹਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 5 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ ਅਗਲੀ ਖ਼ਬਰ ਗ੍ਰੇਟ ਲੂਈ ਬ੍ਰੇਲ ਦੇ ਜਨਮ ਦਿਨ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਬ੍ਰੇਲ ਕੈਲੰਡਰ 2026 ਜਾਰੀ
Ad Position 24