26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮਾਹਿਲਪੁਰ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਖੋਖੇ ਰੱਖਣ ਦਾ ਸਿਲਸਿਲਾ ਜਾਰੀ

Ad Position 21
No active advertisement
ਅਜੀਤ ਡੈਸਕ 07-01-2026
ਮਾਹਿਲਪੁਰ, 6 ਜਨਵਰੀ (ਰਜਿੰਦਰ ਸਿੰਘ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪਿਛਲੇ ਦਿਨਾਂ 'ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵੱਡੀ ਸਫਲਤਾ ਪ੍ਰਾਪਤ ਕੀਤੀ ਪਰ ਮਾਹਿਲਪੁਰ ਦੀ ਨਗਰ ਪੰਚਾਇਤ ਵਲੋਂ ਇਸ ਤਰ੍ਹਾਂ ਦੇ ਹੁਕਮਾਂ ਨੂੰ ਛੱਕੇ 'ਤੇ ਟੰਗ ਕੇ ਮਾਹਿਲਪੁਰ 'ਚ ਨਾਜਾਇਜ਼ ਕਬਜ਼ੇ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਮਾਹਿਲਪੁਰ ਦੇ ਸਭ ਤੋਂ ਭੀੜ ਵਾਲੇ ਸਥਾਨ ਜੇਜੋਂ ਰੋਡ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੇ ਪਹਿਲਾ ਹੀ ਕੋਈ ਕਸਰ ਨਹੀਂ ਛੱਡੀ ਤੇ ਹਾਲ ਹੀ ਉੱਥੇ ਅੱਜ ਜੇ.ਸੀ.ਬੀ ਮਸ਼ੀਨਾਂ ਰਾਹੀਂ ਖੋਖੇ ਰੱਖੇ ਜਾ ਰਹੇ ਸਨ ਜਿਸ ਦਾ ਲੋਕਾਂ ਵਲੋਂ ਵਿਰੋਧ ਕਰਕੇ ਉਨ੍ਹਾਂ ਨੂੰ ਰੋਕਿਆ ਗਿਆ | ਨਗਰ ਪੰਚਾਇਤ ਮਾਹਿਲਪੁਰ ਤੇ ਬੀ.ਡੀ.ਪੀ.ਓ ਮਾਹਿਲਪੁਰ ਵਲੋਂ ਕੋਈ ਕਾਰਵਾਈ ਨਾ ਕਰਨ 'ਤੇ ਸ਼ਹਿਰ ਵਾਸੀਆਂ ਵਲੋਂ ਇਨ੍ਹਾਂ 'ਤੇ ਮਿਲੀ ਭੁਗਤ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ ਮਾਹਿਲਪੁਰ ਸ਼ਹਿਰ ਦੇ ਜੇਜੋਂ ਰੋਡ 'ਤੇ ਬਲਾਕ ਸੰਮਤੀ ਦੀ ਜਗ੍ਹਾ ਪਈ ਹੋਈ ਹੈ ਤੇ ਉਸ ਦੇ ਮੋਹਰੇ ਨਗਰ ਪੰਚਾਇਤ ਦੀ ਜਗ੍ਹਾ ਲੱਗਦੀ ਜਿਸ 'ਤੇ ਲੋਕਾਂ ਮੀਟ ਦਾ ਧੰਦਾ ਕਰਨ ਵਾਲਿਆਂ ਦੇ ਨਾਜਾਇਜ਼ ਤੌਰ 'ਤੇ ਖੋਖੇ ਰੱਖੇ ਜਾ ਰਹੇ ਹਨ ਜਿਨ੍ਹਾਂ ਦਾ ਨਗਰ ਪੰਚਾਇਤ ਮਾਹਿਲਪੁਰ ਦੇ ਅਧਿਕਾਰੀਆਂ ਨੂੰ ਪਤਾ ਲੱਗਣ ਦੇ ਬਾਵਜੂਦ ਕੁੰਭਕਰਨੀ ਨੀਂਦ 'ਚ ਜਾਪਦੇ ਨਜ਼ਰ ਆ ਰਹੇ ਹਨ | ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਨੂੰ ਫ਼ੋਨ 'ਤੇ ਗੱਲਬਾਤ ਕਰਨ ਲਈ ਕਈ ਵਾਰ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਉਠਾਇਆ ਗਿਆ | ਇਸ ਸੰਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਖੋਖਾ ਰੱਖਣ ਵਾਲਿਆਂ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਹੈ | 9 ਜਨਵਰੀ ਨੂੰ ਉਨ੍ਹਾਂ ਤੋਂ ਹਰ ਹਾਲਤ 'ਚ ਇਹ ਨਗਰ ਪੰਚਾਇਤ ਦੀ ਜਗ੍ਹਾ ਖ਼ਾਲੀ ਕਰਵਾ ਲਈ ਜਾਵੇਗੀ | ਬੀ.ਡੀ.ਪੀ.ਓ. ਰਜਿੰਦਰ ਕੌਰ ਨੇ ਕਿਹਾ ਜੇਕਰ ਇਹ ਜਗ੍ਹਾ ਸਾਡੇ ਅਧਿਕਾਰ ਖੇਤਰ 'ਚ ਆਉਂਦੀ ਹੋਈ ਤਾਂ ਉਨ੍ਹਾਂ ਤੋਂ ਜਲਦ ਖ਼ਾਲੀ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜਿੰਪਾ ਨੇ ਜਹਾਨਖੇਲਾਂ 'ਚ ਟਿਊਬਵੈੱਲ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਵਲੋਂ ਗੇਟ ਰੈਲੀ
Ad Position 24