26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਖੇਡਾਂ 'ਚ ਭਾਗ ਲੈਣ ਨਾਲ ਨੌਜਵਾਨਾਂ ਦਾ ਹੁੰਦਾ ਹੈ ਸਰਬਪੱਖੀ ਵਿਕਾਸ-ਰਘੂਨਾਥ ਰਾਣਾ

Ad Position 21
No active advertisement
ਅਜੀਤ ਡੈਸਕ 07-01-2026
ਤਲਵਾੜਾ, 6 ਜਨਵਰੀ (ਮਹਿਤਾ)- ਮੋਬਾਈਲ ਯੁੱਗ 'ਚ ਨੌਜਵਾਨਾਂ ਨੂੰ ਫਾਸਟ ਫੂਡ ਤੋਂ ਦੂਰ ਰਹਿ ਕੇ ਆਪਣਾ ਸਰੀਰ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਹਲਕਾ ਇੰਚਾਰਜ ਭਾਜਪਾ ਦਸੂਹਾ ਠਾ. ਰਘੂਨਾਥ ਸਿੰਘ ਰਾਣਾ ਨੇ ਦਾਤਾਰਪੁਰ ਦੇ ਗੁਆਂਢੀ ਪਿੰਡ ਰੇਪੂਰ ਵਿਖੇ ਨੌਜਵਾਨਾਂ ਨੂੰ ਕ੍ਰਿਕਟ ਕਿੱਟ ਭੇਟ ਕਰਦਿਆਂ ਕੀਤਾ | ਨਵੀਂ ਚੁਣੀ ਬਲਾਕ ਸੰਮਤੀ ਮੈਂਬਰ ਅਨੀਤਾ ਦੇਵੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ 'ਚ ਠਾ. ਰਾਣਾ ਨੇ ਨੌਜਵਾਨਾਂ ਨੂੰ ਖੇਡਾਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ 'ਚ ਭਾਗ ਲੈਣ ਨਾਲ ਤਨ, ਮਨ ਅਤੇ ਦਿਮਾਗ਼ ਵਿਕਸਿਤ ਹੁੰਦਾ ਹੈ | ਸੰਮਤੀ ਮੈਂਬਰ ਅਨੀਤਾ ਦੇਵੀ ਨੇ ਰਘੂਨਾਥ ਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਪ੍ਰੇਮ ਚੌਧਰੀ, ਸਾਬਕਾ ਸੰਮਤੀ ਮੈਂਬਰ ਕੈਪ. ਰਵਿੰਦਰ ਸ਼ਰਮਾ, ਅਮਰੀਕ ਸਿੰਘ ਮਿੱਕੂ, ਸਤੀਸ਼ ਮਾਲੀ, ਵਿਜੈ ਕੁਮਾਰ, ਯੋਤੀ ਬਾਲਾ, ਭੁਪਿੰਦਰ ਸਿੰਘ, ਆਦਿਅਯ, ਅਮਿਤ ਕੁਮਾਰ, ਜੱਸੀ, ਨਾਭੂ, ਅਨਮੋਲ, ਮਨੀ, ਭਾਵੇਸ਼ ਆਦਿ ਤੋਂ ਇਲਾਵਾ ਪਿੰਡ ਰੇਪੂਰ ਨਿਵਾਸੀ ਅਤੇ ਭਾਜਪਾ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਕੈਂਡੋਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਦੀਦਾਰ ਸਿੰਘ ਕਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24