ਗੜ੍ਹਸ਼ੰਕਰ, 6 ਜਨਵਰੀ (ਧਾਲੀਵਾਲ) -ਪੰਜਾਬ ਸਰਕਾਰ ਵਲੋਂ ਬਠਿੰਡਾ ਅਤੇ ਲੁਧਿਆਣਾ ਨਾਲ ਸੰਬੰਧਿਤ ਪੱਤਰਕਾਰਾਂ, ਆਰ.ਟੀ.ਆਈ. ਕਾਰਕੁੰਨਾਂ ਅਤੇ ਸੋਸ਼ਲ ਮੀਡੀਏ ਨਾਲ ਜੁੜੇ ਮੈਂਬਰਾਂ 'ਤੇ ਪੁਲਿਸ ਕੇਸ ਦਰਜ ਕਰਨ ਦੇ ਰੋਸ ਵਜੋਂ ਗੜ੍ਹਸ਼ੰਕਰ ਦੇ ਪੱਤਰਕਾਰ ਭਾਈਚਾਰੇ ਵਲੋਂ ਜਨਤਕ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਰੋਸ ਵਜੋਂ ਸ਼ਹਿਰ ਦੇ ਬੰਗਾ ਚੌਕ ਤੋਂ ਆਰੰਭ ਕਰਕੇ ਐੱਸ. ਡੀ. ਐੱਮ. ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੱਢਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਲਿਖਿਆ ਪੱਤਰ ਐੱਸ.ਡੀ.ਐੱਮ. ਸੰਜੀਵ ਕੁਮਾਰ ਗੌੜ ਨੂੰ ਸੌਂਪਿਆ ਗਿਆ | ਮੰਗ ਪੱਤਰ ਰਾਹੀਂ ਪੱਤਰਕਾਰਾਂ 'ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕੇਸ ਰੱਦ ਨਾ ਕੀਤਾ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ | ਰੋਸ ਮਾਰਚ ਦੌਰਾਨ ਪੱਤਰਕਾਰਾਂ ਤੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੀਡੀਆ ਦੀ ਆਵਾਜ਼ ਦਬਾਉਣ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਐੱਸ. ਡੀ. ਐੱਮ. ਦਫ਼ਤਰ ਵਿਖੇ ਆਪਣੇ ਸੰਬੋਧਨ 'ਚ ਬੁਲਾਰਿਆਂ ਨੇ 'ਆਪ' ਸਰਕਾਰ ਵਲੋਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪੱਤਰਕਾਰਾਂ ਅਤੇ ਆਰ. ਟੀ. ਆਈ. ਕਾਰਕੁੰਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ | ਇਸ ਮੌਕੇ ਗੜ੍ਹਸ਼ੰਕਰ, ਸੈਲਾ ਖ਼ੁਰਦ, ਮਾਹਿਲਪੁਰ ਦੇ ਪੱਤਰਕਾਰਾਂ ਤੋਂ ਇਲਾਵਾ ਗੜ੍ਹਸ਼ੰਕਰ ਦੀਆਂ ਵੱਖ-ਵੱਖ ਸਮਾਜਿਕ, ਜਨਤਕ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ | ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਅਜਾਇਬ ਸਿੰਘ ਬੋਪਾਰਾਏ, ਰਾਮਪਾਲ ਭਾਰਦਵਾਜ, ਪ੍ਰੋ. ਜੇ.ਬੀ. ਸੇਖੋਂ, ਜੋਗਿੰਦਰ ਕੁੱਲੇਵਾਲ, ਲਖਵਿੰਦਰ ਸਿੰਘ ਧਾਲੀਵਾਲ, ਫੂਲਾ ਰਾਮ ਬੀਰਮਪੁਰ, ਦਲਵਿੰਦਰ ਸਿੰਘ ਮਨੋਚਾ ਰਾਜਿੰਦਰ ਸਿੰਘ, ਲੋਕੇਸ਼ ਵਾਲੀਆ, ਪੰਕਜ ਸ਼ੋਰੀ, ਜਸਵੀਰ ਬਡੇਸਰੋਂ, ਅਸ਼ਵਨੀ ਸ਼ਰਮਾ, ਬਿੱਟੂ ਚੌਹਾਨ, ਸੰਜੀਵ ਕੁਮਾਰ, ਰਾਜਿੰਦਰ ਸਿੰਘ ਮਾਹਿਲਪੁਰ, ਸਤਨਾਮ ਸਿੰਘ ਲੋਈ, ਰਾਜਨ ਅਰੋੜਾ, ਬਿੱਟੂ ਚੌਹਾਨ, ਬਲਜਿੰਦਰ ਕਿੱਤਣਾ, ਵਿਕਰਾਂਤ ਕਪੂਰ, ਆਰ. ਟੀ. ਆਈ. ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ, ਜੈ ਗੋਪਾਲ ਧੀਮਾਨ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਜਸਵੀਰ ਸਿੰਘ ਔਲਖ ਪੁਰਖੋਵਾਲ, ਕੁਲਭੂਸ਼ਨ ਸ਼ੋਰੀ, ਮੋਹਣ ਲਾਲ ਬੀਣੇਵਾਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਤਲਵਿੰਦਰ ਸਿੰਘ ਹੀਰ, ਗੁਰਨੇਕ ਸਿੰਘ ਭੱਜਲ, ਮੁਕੇਸ਼ ਕੁਮਾਰ, ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਸਿੰਘ ਚਾਹਲ, ਹੰਸ ਰਾਜ ਗੜ੍ਹਸ਼ੰਕਰ, ਸੁਖਦੇਵ ਡਾਨਸੀਵਾਲ, ਹਰਵੇਲ ਸਿੰਘ ਸੈਣੀ, ਧਰਮਜੀਤ ਸਿੰਘ ਰਾਜਾ, ਸ਼ਿੰਗਾਰਾ ਰਾਮ, ਪ੍ਰਦੀਪ ਗੁਰੂ, ਬਲਵੀਰ ਸਿੰਘ ਖਾਨਪੁਰ, ਕੁਲਵਿੰਦਰ ਸੰਘਾ, ਸ਼ਾਮ ਸੁੰਦਰ ਕਪੂਰ, ਆਰ.ਪੀ. ਸੋਨੀ, ਸਤੀਸ਼ ਕੁਮਾਰ ਸੋਨੀ ਤੇ ਹੋਰ ਹਾਜ਼ਰ ਸਨ |