26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਲਾਇਨਜ਼ ਕਲੱਬ ਵਲੋਂ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 07-01-2026
ਹੁਸ਼ਿਆਰਪੁਰ, 6 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਲਾਇਨਜ਼ ਕਲੱਬ ਰਿਹਾਣਾ ਜੱਟਾ ਕੋਹਿਨੂਰ ਅਤੇ ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਣ ਐਕਟਿਵ ਵੱਲੋਂ ਪ੍ਰਧਾਨ ਲਾਇਨ ਡਾ. ਮੁਖ਼ਤਿਆਰ ਸਿੰਘ ਧਾਲੀਵਾਲ ਅਤੇ ਜ਼ੋਨ ਚੇਅਰਮੈਨ ਲਾਇਨ ਐਮ.ਪੀ.ਸਿੰਘ ਸਿੱਧੂ ਦੀ ਪ੍ਰਧਾਨਗੀ 'ਚ ਗੁਰਦੁਆਰਾ ਸ੍ਰੀ ਅਮਰ ਦਰਬਾਰ ਸਾਹਿਬ ਹੁਸ਼ਿਆਰਪੁਰ ਵਿਖੇ ਮੁਫ਼ਤ ਡੈਂਟਲ, ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਇਸ ਦੌਰਾਨ ਲਾਇਨ ਡਾ. ਤੇਜਬੀਰ ਸਿੰਘ ਧਾਲੀਵਾਲ ਡੈਂਟਲ ਸਰਜਨ, ਲਾਇਨ ਡਾ. ਹਰਮਨਪ੍ਰੀਤ ਕੌਰ ਧਾਲੀਵਾਲ, ਮੈਂਬਰਸ਼ਿਪ ਚੇਅਰਮੈਨ ਲਾਇਨ ਸੁਖਵਿੰਦਰ ਕੌਰ ਸੈਣੀ ਨੇ ਚੈੱਕ ਅੱਪ ਦੌਰਾਨ ਸੇਵਾਵਾਂ ਨਿਭਾਈਆਂ | ਇਸ ਦੌਰਾਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਕਲੱਬ ਦੇ ਪੰਜਾਬ ,ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਪਾਸਟ ਗਵਰਨਰਾਂ ਲਾਇਨ ਪਰਮਜੀਤ ਸਿੰਘ ਚਾਵਲਾ ਅਤੇ ਲਾਇਨ ਦਵਿੰਦਰ ਪਾਲ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮਰੀਜ਼ਾਂ ਦੇ ਵੱਖ-ਵੱਖ ਰੋਗਾਂ ਦੇ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਖ਼ਜ਼ਾਨਚੀ ਲਾਇਨ ਮੋਹਨ ਲਾਲ, ਚੇਅਰਮੈਨ ਜਸਪਾਲ ਸਿੰਘ ਚੇਚੀ, ਕੌਂਸਲਰ ਮੁਖੀ ਰਾਮ, ਕੌਂਸਲਰ ਨਰਿੰਦਰ ਕੌਰ, ਬੀਬੀ ਤਰਸੇਮ ਕੌਰ, ਪ੍ਰਧਾਨ ਬਲਵਿੰਦਰ ਸਿੰਘ, ਅੰਕੁਰ ਪੀ.ਏ., ਗਿਆਨੀ ਜਤਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਐਡਵੋਕੇਟ ਘੁੰਮਣ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ —ਮਾਮਲਾ ਪੱਤਰਕਾਰਾਂ ਤੇ ਆਰ. ਟੀ. ਆਈ. ਕਾਰਕੁੰਨਾਂ 'ਤੇ ਕੇਸ ਦਰਜ ਕਰਨ ਦਾ— ਪੱਤਰਕਾਰ ਭਾਈਚਾਰੇ ਤੇ ਜਥੇਬੰਦੀਆਂ ਵਲੋਂ ਰ...
Ad Position 24