26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਵਿਧਾਇਕ ਐਡਵੋਕੇਟ ਘੁੰਮਣ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 07-01-2026
ਤਲਵਾੜਾ, 6 ਜਨਵਰੀ (ਮਨੀਸ਼ਾ ਮਹਿਤਾ)- ਅੱਜ ਦਾਤਾਰਪੁਰ ਰੱਕੜੀ ਰੋੜ 'ਤੇ ਸਥਿਤ ਵਾਲਮੀਕਿ ਮੁਹੱਲੇ ਵਿਕੇ ਭਗਵਾਨ ਸਰੀ ਵਾਲਮੀਕਿ ਮੰਦਰ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ | ਵਿਦਵਾਨ ਪੰਡਿਤ ਸ੍ਰੀ ਸੁਰੇਸ਼ ਭਾਰਦਵਾਜ ਨਿਵਾਸੀ ਰੱਕੜੀ ਨੇ ਸਭ ਤੋਂ ਪਹਿਲਾਂ ਐਡ. ਘੁੰਮਣ ਪਾਸੋਂ ਪੂਜਾ ਅਰਚਨਾ ਕਰਵਾਈ | ਜ਼ਿਕਰਯੋਗ ਹੈ ਕਿ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਇਸ ਪਾਵਨ ਮੰਦਰ ਦੇ ਨਿਰਮਾਣ ਲਈ 50,000/- ਰੁਪਏ ਦਾ ਚੈੱਕ ਕਮੇਟੀ ਨੂੰ ਦਿੱਤਾ ਚੁੱਕਿਆ ਹੈ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਭਵਿੱਖ ਵਿਚ ਵੀ ਹੋਰ ਯੋਗਦਾਨ ਪਾਉਣ ਦਾ ਵਾਅਦਾ ਵੀ ਕੀਤਾ | ਇਸ ਮੌਕੇ ਸੰਮਤੀ ਮੈਂਬਰ ਬੋਬੀ ਕੌਸ਼ਲ, ਸੀਨੀਅਰ ਆਪ ਨੇਤਾ ਅਰੁਣ ਕਸ਼ਯਪ (ਕਾਕਾ), ਡੀ. ਸੀ. ਭਾਰਦਵਾਜ, ਪ੍ਰਧਾਨ ਰਜਨੀਸ਼ ਸੋਨੂੰ, ਪੰਚਾਇਤ ਮੈਂਬਰ ਨਰੇਸ਼ ਕੁਮਾਰ ਬਾਲਾ, ਅਸ਼ੋਕ ਕੁਮਾਰ ਕਿਰਲੂ, ਸ਼ਵੀ, ਆਜੂ, ਸਾਗਰ, ਅਭਿਨੰਦਨ, ਰਿਸ਼ੀ, ਮੱਟੂ, ਸਾਦੀ ਲਾਲ, ਅਜੈ ਥਾਪਰ, ਸੈਮੂਅਲ, ਆਕਾਸ਼, ਹਰਮਿੰਦਰ, ਅਵੀ, ਸੰਦੀਪ ਕੌਰ, ਪੰਚਾਇਤ ਮੈਂਬਰ ਰੋਜੀ, ਚੀਨਾ, ਸਨਮ, ਪੂਨਮ, ਅਲਕਾ, ਰਾਣੋ ਆਦਿ ਤੋਂ ਇਲਾਵਾ ਸਮੂਹ ਮੁਹੱਲਾ ਨਿਵਾਸੀ ਅਤੇ ਆਪ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਲਾਇਨਜ਼ ਕਲੱਬ ਵਲੋਂ ਮੈਡੀਕਲ ਕੈਂਪ
Ad Position 24