ਗੜ੍ਹਸ਼ੰਕਰ, 6 ਜਨਵਰੀ (ਧਾਲੀਵਾਲ) -66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚੱਲਦੇ 11 ਕੇ.ਵੀ. ਡੁੱਗਰੀ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਹੋਣ ਕਾਰਨ 7 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਫੀਡਰ ਤੇ ਪੈਂਦੇ ਪਿੰਡ ਡੁੱਗਰੀ, ਭੰਮੀਆਂ, ਗੜ੍ਹੀ ਮਟੋਂ, ਸ਼ਾਹਪੁਰ, ਸਦਰਪੁਰ, ਖ਼ਾਨਪੁਰ, ਬੀਰਮਪੁਰ, ਸੋਲੀ, ਲਹਿਰਾ, ਘਾਗੋਂ ਰੋੜਾਂਵਾਲੀ ਅਤੇ ਅਨੰਦ ਆਸ਼ਰਮ ਗੜ੍ਹਸ਼ੰਕਰ ਦੇ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ-ਮੰਡਲ ਗੜ੍ਹਸ਼ੰਕਰ ਵਲੋਂ ਦਿੱਤੀ ਗਈ |