ਤਲਵਾੜਾ, 25 ਜਨਵਰੀ (ਮਹਿਤਾ)-ਕੰਢੀ ਖੇਤਰ ਦਾ ਜੰਮਪਲ ਤੇ ਸਰਕਾਰੀ ਸਕੂਲ ਕਮਾਹੀ ਦੇਵੀ 'ਚ ਪੜ੍ਹਦਾ ਸੱਤਵੀਂ ਜਮਾਤ ਦਾ ਵਿਦਿਆਰਥੀ ਮਾਧਵਨ ਚੌਧਰੀ ਮਲਟੀ ਰਿਆਲਿਟੀ ਸੋਅ 'ਕਿਸ ਮੇ ਕਿਤਨਾ ਹੈ ਦਮ ਮੰਚ' 'ਚ ਆਪਣੀ ਕਾਬਲੀਅਤ ਸਦਕਾ ਫਾਈਨਲ ਗੇੜ ਵਿਚ ਪਹੁੰਚਿਆ | ਮਾਧਵਨ ਚੌਧਰੀ ਦੇ ਮਾਤਾ ਸਪਨਾ ਦੇਵੀ ਤੇ ਪਿਤਾ ਦੇਸ਼ ਰਾਜ ਨੇ ਦੱਸਿਆ ਕਿ 'ਕਿਸ ਮੇ ਕਿਤਨਾ ਹੈ ਦਮ ਮੰਚ' ਦੇ ਪਹਿਲੇ 4 ਰਾਉਂਡ ਰਾਈਟਿੰਗ ਸਕਿਲ ਵਿਚ ਵਧੀਆ ਪ੍ਰਦਰਸ਼ਨ ਕਰਕੇ ਫਾਈਨਲ ਗੇੜ ਵਿਚ ਪਹੁੰਚਣ 'ਤੇ ਮਾਣ ਮਹਿਸੂਸ ਹੋਇਆ | ਉਨ੍ਹਾਂ ਦੱਸਿਆ ਕਿ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ 'ਕਿਸ ਮੇ ਕਿਤਨਾ ਹੈ ਦਮ ਮੰਚ' 'ਤੇ ਮਾਧਵਨ ਚੌਧਰੀ ਨੂੰ ਰਾਈਟਿੰਗ ਸਕਿਲ ਵਿਚ ਹੁਨਰ ਵਿਖਾਉਣ ਦਾ ਮੌਕਾ ਮਿਲਿਆ ਜਿੱਥੇ ਵੱਖ ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ | ਸਰਕਾਰੀ ਸਕੂਲ ਕਮਾਹੀ ਦੇਵੀ ਦੇ ਪਿੰ੍ਰਸੀਪਲ ਰਾਜੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੋਣਹਾਰ ਮਾਧਵਨ ਚੌਧਰੀ ਸੱਤਵੀਂ ਜਮਾਤ ਦਾ ਬਹੁਪੱਖੀ ਪ੍ਰਤਿਭਾਸ਼ਾਲੀ ਵਿਦਿਆਰਥੀ ਹੈ | ਮਲਟੀ ਰਿਆਲਿਟੀ ਸੋਅ, 'ਕਿਸ ਮੇ ਕਿਤਨਾ ਹੈ ਦਮ ਮੰਚ' ਦੇ ਰਾਈਟਿੰਗ ਸਕਿਲ ਮੁਕਾਬਲੇ ਵਿਚ ਆਪਣੀ ਵਿਲੱਖਣ ਲਿਖਣ ਸ਼ੈਲੀ ਕਰਕੇ ਆਪਣੀ ਪ੍ਰਤਿਭਾ ਵਿਖਾਉਣ ਤੇ ਫਾਈਨਲ ਵਿਚ ਪਹੁੰਚਣ 'ਤੇ ਸਕੂਲ, ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ | ਉਨ੍ਹਾਂ ਮਾਧਵਨ ਚੌਧਰੀ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਵਿਚ ਵਧੀਆ ਕਾਰਗੁਜ਼ਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਮਲਟੀ ਰਿਆਲਿਟੀ ਸੋਅ 'ਕਿਸ ਮੇ ਕਿਤਨਾ ਦਮ' ਦੇ ਤਕਸ਼ ਸ਼ਰਮਾ (ਏ. ਡੀ.ਐਮ.) ਨੇ ਦੱਸਿਆ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਫਾਈਨਲ ਗੇੜ 'ਚ ਪਹੁੰਚੇ ਬੱਚਿਆਂ ਨੂੰ ਗ੍ਰੈਂਡ ਫਿਨਾਲੇ ਦੀ ਸੂਚਨਾ ਬਹੁਤ ਜਲਦ ਦਿੱਤੀ ਜਾਵੇਗੀ | ਗ੍ਰੈਂਡ ਫਿਨਾਲੇ ਨੂੰ ਡੀ. ਡੀ. ਪੰਜਾਬੀ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ | 25ਐਮਯੂਕੇ07