15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਾਬਾ ਦੋ ਗੁੱਤਾਂ ਵਾਲੇ ਦੀ ਯਾਦ 'ਚ ਗੋਲਡ ਕੱਪ ਕੁਸ਼ਤੀ ਮੁਕਾਬਲੇ ਤੇ ਸੰਤ ਸਮਾਗਮ 31 ਤੋਂ

Ad Position 21
No active advertisement
ਅਜੀਤ ਡੈਸਕ 26-01-2026
ਮਾਹਿਲਪੁਰ, 25 ਜਨਵਰੀ (ਰਜਿੰਦਰ ਸਿੰਘ)-ਪਿੰਡ ਭੁੱਲੇਵਾਲ ਗੁੱਜ਼ਰਾਂ ਵਿਖੇ ਬਾਬਾ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਬਾਬਾ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਰੁਸਤਮੇ ਹਿੰਦ ਕੁਸ਼ਤੀ ਮੁਕਾਬਲੇ ਲੜਕੇ ਤੇ ਲੜਕੀਆਂ ਸੇਵਾਦਾਰ ਮਦਨ ਲਾਲ ਦੀ ਦੇਖ-ਰੇਖ ਹੇਠ 31 ਜਨਵਰੀ ਤੇ 1 ਫਰਵਰੀ ਨੂੰ ਕਰਵਾਏ ਜਾ ਰਹੇ ਹਨ | ਇਸ ਮੌਕੇ ਸਾਂਸਦ ਡਾ. ਰਾਜ ਕੁਮਾਰ ਤੇ ਵਿਧਾਇਕ ਡਾ, ਇਸ਼ਾਂਕ ਕੁਮਾਰ ਨੂੰ ਸੱਦਾ ਪੱਤਰ ਦੇਣ ਮੌਕੇ ਸੇਵਾਦਾਰ ਮਦਨ ਲਾਲ , ਤਲਵਿੰਦਰ ਹੀਰ ਨੰਗਲ ਖਿਡਾਰੀਆਂ ਤੇ ਗਾਇਕ ਗੁਰਪ੍ਰੀਤ ਮਾਹਿਲਪੁਰੀ ਨੇ ਦੱਸਿਆ ਕਿ 31 ਜਨਵਰੀ 1 ਫਰਵਰੀ ਨੂੰ ਗੋਲਡ ਕੱਪ ਕੁਸ਼ਤੀ ਮੁਕਾਬਲੇ 2 ਫਰਵਰੀ ਨੂੰ ਬਾਬਾ ਦਾ ਜਨਮ ਦਿਹਾੜਾ ਤੇ 3 ਫਰਵਰੀ ਨੂੰ ਬਰਸੀ ਸਮਾਗਮ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਦੇਸ਼ ਭਰ ਦੇ ਨਾਮੀ ਤੇ ਉੱਭਰ ਰਹੇ ਪਹਿਲਵਾਨ ਹਿੱਸਾ ਲੈਣਗੇ | ਕੁਸ਼ਤੀਆਂ ਦੇ ਮੁਕਾਬਲੇ ਕਰਵਾਉਣ ਦੀ ਜ਼ਿੰਮੇਵਾਰੀ ਤੇ ਪੂਰਾ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਪਹਿਲਵਾਨ ਹਰਜੀਤ ਸਿੰਘ ਤੇ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਿੰਡ ਰਾਏਪੁਰ ਡੱਬਾ ਹਾਲ ਵਾਸੀ ਕੈਨੇਡਾ ਦੇ ਪਰਿਵਾਰ ਤੇ ਸਹਿਯੋਗੀ ਸੱਜਣਾਂ ਵੱਲੋਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੀ.ਐੱਸ. ਸੰਧੂ ਵਲੋਂ ਗਣਤੰਤਰ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ <br/> ਅਗਲੀ ਖ਼ਬਰ 'ਕਿਸ ਮੇ ਕਿਤਨਾ ਹੈ ਦਮ' ਮੰਚ ਦੇ ਫਾਈਨਲ ਗੇੜ 'ਚ ਪਹੁੰਚਿਆ ਮਾਧਵਨ ਚੌਧਰੀ
Ad Position 24