ਚੱਬੇਵਾਲ, 25 ਜਨਵਰੀ (ਰਾਜੀਵ ਭਾਰਦਵਾਜ)-ਚੱਬੇਵਾਲ ਵਿਖੇ ਸ਼ਹੀਦ ਬਾਬਾ ਰਤਨ ਸਿੰਘ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਅੱਖਾਂ ਦਾ ਕੈਂਪ ਰਾਏ ਹਸਪਤਾਲ ਅਤੇ ਮੈਟਰਨਿਟੀ ਹੋਮ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦਾ ਉਦਘਾਟਨ ਬਾਬਾ ਨਿਹਾਲ ਸਿੰਘ ਜਥੇਦਾਰ ਤਰਨਾ ਦਲ ( ਹਰੀਆਂ ਵੇਲਾਂ) ਵੱਲੋਂ ਅਰਦਾਸ ਕਰਕੇ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਹਰ ਸਾਲ ਇਸ ਅਸਥਾਨ ਤੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ | ਇਸ ਮੌਕੇ ਸ਼ਹੀਦ ਬਾਬਾ ਰਤਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਨੇ ਦੱਸਿਆ ਕਿ ਅੱਖਾਂ ਦਾ ਇਹ ਕੈਂਪ ਉਨ੍ਹਾਂ ਦੇ ਕਸਬੇ ਦੇ ਐਨ.ਆਰ. ਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਸੰਤੋਸ਼ ਝਾਅ ਆਪਣੀ ਪੂਰੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਜਿਨ੍ਹਾਂ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਹੋਣੇ ਹਨ ਉਨ੍ਹਾਂ ਨੂੰ ਢੁਕਵੇਂ ਸਮੇਂ ਅਨੁਸਾਰ ਗੜ੍ਹਸ਼ੰਕਰ ਹਸਪਤਾਲ ਵਿੱਚ ਬੁਲਾ ਕੇ ਆਪ੍ਰੇਸ਼ਨ ਕੀਤੇ ਜਾਣਗੇ | ਅੱਖਾਂ ਦੇ ਮਾਹਿਰ ਡਾਕਟਰ ਸੰਤੋਸ਼ ਝਾਅ ਨੇ ਦੱਸਿਆ ਕਿ ਅੱਜ 500 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ | ਪ੍ਰਬੰਧਕਾਂ ਨੇ ਦੱਸਿਆ ਕਿ 26 ਜਨਵਰੀ ਦਿਨ ਸੋਮਵਾਰ ਨੂੰ 9 ਵਜੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਅਰਦਾਸ ਤੋਂ ਉਪਰੰਤ ਦੀਵਾਨ ਸਜਣਗੇ ਜਿਸ ਵਿੱਚ ਰਾਗੀ ਅਤੇ ਢਾਡੀ ਜਥੇ ਗੁਰੂ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਸਾਬਕਾ ਸਰਪੰਚ ਮੋਹਨ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਕਾਕਾ, ਹਰਮਿੰਦਰ ਗਿੱਲ, ਸਰਬਜੀਤ ਸਿੰਘ, ਗੁਰਜੀਤ ਸਿੰਘ, ਗੁਰਜੰਟ ਸਿੰਘ ਝੂਟੀ, ਗੁਰਵਿੰਦਰ ਸਿੰਘ ਗੋਰਾ, ਮਨਜੀਤ ਸਿੰਘ ਸੋਨੂੰ, ਨੰਬਰਦਾਰ ਸਿਮਰਨਜੀਤ ਸਿੰਘ, ਜਸਵੀਰ ਸਿੰਘ, ਮਨਰਾਜ ਸਿੰਘ ਝੂਟੀ, ਰਣਵੀਰ ਸਿੰਘ ਰਾਣਾ, ਅਮਰਜੀਤ ਸਿੰਘ ਅੰਬਾ, ਗੁਰਵਿੰਦਰ ਸਿੰਘ ਝੂਟੀ, ਨੰਬਰਦਾਰ ਸੁਰਜੀਤ ਸਿੰਘ, ਕਸ਼ਮੀਰ ਸਿੰਘ,ਗੁਰਪ੍ਰੀਤ ਸਿੰਘ ਧੰਨਾ, ਸ਼ਰਨਜੀਤ ਸਿੰਘ ਜਿਆਣ, ਗੁਰਨਾਮ ਸਿੰਘ ਜਿਆਣ ਅਤੇ ਧਨਵੀਰ ਸਿੰਘ ਹਾਜ਼ਰ ਸਨ |