ਘੋਗਰਾ, 25 ਜਨਵਰੀ (ਆਰ. ਐੱਸ. ਸਲਾਰੀਆ)- ਡਾਇਰੈਕਟਰ ਆਯੁਰਵੈਦਾ ਪੰਜਾਬ ਡਾਕਟਰ ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਡਾਕਟਰ ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਦੁਆਰਾ ਸਾਹਿਬ ਹਲੇੜ ਵਿਖੇ ਆਯੂਸ਼ ਕੈਂਪ ਲਗਾ ਇਆ ਗਿਆ | ਇਸ ਕੈਂਪ ਦਾ ਉਦਘਾਟਨ ਸਰਪੰਚ ਦਲਜੀਤ ਕੌਰ ਨੇ ਕੀਤਾ | ਕੈਂਪ ਵਿੱਚ ਡਾਕਟਰ ਗੁਰਪ੍ਰੀਤ ਕੌਰ, ਡਾ. ਸੁਰਿੰਦਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ | ਅਤੇ ਫਰੀ ਚੈੱਕਅੱਪ ਕੀਤਾ ਗਿਆ | ਕੈਂਪ ਦੌਰਾਨ ਹੋਮਿਓਪੈਥੀ ਵਿਭਾਗ ਵਲੋਂ ਡਾਕਟਰ ਮਨਜੀਤ ਸਿੰਘ ਅਤੇ ਡਾਕਟਰ ਕਰਮਜੀਤ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਫਰੀ ਹੋਮਿਓਪੈਥਿਕ ਦਵਾਈਆਂ ਦਿੱਤੀਆਂ | ਕੈਂਪ ਦੌਰਾਨ 634 ਮਰੀਜ਼ਾਂ ਦਾ ਫਰੀ ਚੈੱਕਅਪ ਕੀਤਾ ਗਿਆ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ | ਡਾ. ਗੁਰਪ੍ਰੀਤ ਕੌਰ ਅਤੇ ਡਾ. ਸੁਰਿੰਦਰ ਨੇ ਲੋਕਾਂ ਨੂੰ ਆਯੁਰਵੈਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ 'ਤੇ ਕੈਂਪ ਇੰਚਾਰਜ ਡਾਕਟਰ ਬਰਜਿੰਦਰ ਸਿੰਘ, ਉਪ ਵੈਦ ਗੌਰਵ ਸੋਨੀ ਸੁਨੀਤਾ ਰਾਣੀ, ਡਿਸਪੈਂਸਰ ਕੁਲਜੀਤ ਸਿੰਘ, ਰੁਪਿੰਦਰ ਕੌਰ, ਟੀ.ਡੀ. ਬਲਜਿੰਦਰ ਕੌਰ ਤੇ ਦਰਜਾਚਾਰ ਕੁਲਵੀਰ ਸਿੰਘ, ਤਰਸੇਮ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਸਾਬਕਾ ਸਰਪੰਚ, ਅਮਨਦੀਪ ਕੌਰ ਮੈਂਬਰ ਪੰਚਾਇਤ, ਹਰਪ੍ਰੀਤ ਕੌਰ ਮੈਂਬਰ ਪੰਚਾਇਤ, ਗੁਰਦੇਵ ਸਿੰਘ, ਇਕਬਾਲ ਸਿੰਘ ਤੇ ਹੋਰ ਲੋਕ ਹਾਜ਼ਰ ਸਨ |