ਮਾਹਿਲਪੁਰ, 28 ਜਨਵਰੀ (ਰਜਿੰਦਰ ਸਿੰਘ)-ਪਿੰਡ ਮਹਿੰਗਰੋਂਵਾਲ ਦੁਆਬਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਅਣਪਛਾਤੇ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਸਾਮਾਨ, ਕਣਕ ਤੇ ਜ਼ਰੂਰੀ ਕਾਗ਼ਜ਼ਾਤ ਦਾ ਟਰੰਕ ਚੋਰੀ ਕਰ ਕੇ ਲੈ ਗਏ | ਜਾਣਕਾਰੀ ਅਨੁਸਾਰ ਅਧਿਆਪਕ ਮੁਨੀਤ ਖੰਨਾ, ਪੁਸ਼ਪਾ ਰਾਣੀ, ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ 25 ਜਨਵਰੀ ਨੂੰ ਵੋਟਰ ਦਿਵਸ ਮੌਕੇ ਮਨਾਉਣ ਸਬੰਧੀ ਜਦੋਂ ਉਹ ਸਕੂਲ ਆਏ ਤਾਂ ਉਨ੍ਹਾਂ ਦੇਖਿਆ ਕਿ ਸਕੂਲ ਦੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਸਮਾਨ ਖਿੱਲਰਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਸ ਥਾਣਾ ਮਾਹਿਲਪੁਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ |