ਗੜ੍ਹਸ਼ੰਕਰ, 28 ਜਨਵਰੀ (ਧਾਲੀਵਾਲ)-ਪਿੰਡ ਘਾਗੋਂ ਰੋੜਾਂਵਾਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੀਟਿੰਗ ਕੀਤੀ ਗਈ ਜਿਸ 'ਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਜ਼ਿਲ੍ਹਾ ਕਿਸਾਨ ਆਗੂ ਹਰਭਜਨ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2020 ਅਤੇ 2021 'ਚ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰਕੇ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ, ਉਹ ਮੁੜ ਕੇਂਦਰ ਸਰਕਾਰ ਬਿਜਲੀ 2025 ਲਿਆ, ਕਰਾਸ ਸਬਸਿਡੀ ਖ਼ਤਮ ਕਰਕੇ, ਅਮੀਰਾਂ ਦੇ ਗ਼ਰੀਬਾਂ ਨੂੰ ਚਿੱਪ ਮੀਟਰ ਦੇ ਕੇ ਬਿਜਲੀ ਸਬਸਿਡੀ ਖ਼ਤਮ ਕਰਨਾ ਚਾਹੁੰਦੀ ਹੈ | ਬਿਜਲੀ ਦਾ ਵੰਡ ਮਹਿਕਮਾ ਖ਼ਤਮ ਕਰਕੇ ਸਾਰਾ ਕੁੱਝ ਕਾਰਪੋਰੇਟਾਂ ਨੂੰ ਵੇਚਣਾ ਚਾਹੁੰਦੀ ਹੈ | ਬੀਜ ਬਿੱਲ 2025 ਲਿਆ ਕੇ ਦੁਨੀਆ ਦੀਆਂ ਕਾਰਪੋਰੇਟ ਕੰਪਨੀਆਂ ਨੂੰ ਦੇ ਕੇ ਕਿਸਾਨੀ ਨੂੰ ਖੇਤੀ 'ਚੋਂ ਕੱਢਣਾ ਚਾਹੁੰਦੇ ਹਨ | ਛੇ ਕੰਪਨੀਆਂ 75 ਫ਼ੀਸਦੀ ਸੀਡ 'ਤੇ ਕਬਜ਼ਾ ਕਰੀ ਬੈਠੀਆਂ ਹਨ | ਖਾਦਾਂ, ਸਪਰੇਆਂ ਸਮੇਤ ਸਾਰੇ ਕਬਜ਼ੇ ਲਈ ਬੈਠੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਐੱਮ.ਐ ਸ.ਪੀ. ਦਾ ਕਾਨੂੰਨ ਬਣਾ ਕੇ 16 ਫ਼ਸਲਾਂ ਤੇ ਕਾਨੂੰਨੀ ਤੇ ਐੱਮ.ਐੱਸ.ਪੀ. ਦਿੱਤੀ ਜਾਵੇ | ਇਸ ਮੌਕੇ ਕੁਲਵਿੰਦਰ ਸੰਘਾ, ਦਿਲਬਾਗ ਸਿੰਘ, ਪ੍ਰਭਜੋਤ ਸਿੰਘ ਸਹੋਤਾ, ਇੰਦਰਜੀਤ ਸਿੰਘ, ਜਸਵੀਰ ਸਿੰਘ, ਗੁਰਦਿਆਲ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ ਸਹੋਤਾ, ਰਾਏ ਚੰਦ, ਸੁਖਦੇਵ ਸਿੰਘ, ਮਲਕੀਤ ਸਿੰਘ ਸਹੋਤਾ, ਸੁਰਿੰਦਰ ਕੁਮਾਰ, ਸਤਨਾਮ ਸਿੰਘ ਰੰਗੀ, ਭੋਲੀ ਦੇਵੀ ਤੇ ਹੋਰ ਹਾਜ਼ਰ ਹੋਏ |