11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੇਵਾ ਮੁਕਤੀ 'ਤੇ ਵਿਸ਼ੇਸ਼ - ਹੈੱਡਮਾਸਟਰ ਸਤਨਾਮ ਸਿੰਘ

Ad Position 21
No active advertisement
ਅਜੀਤ ਡੈਸਕ 31-01-2026
ਹਰਿਆਣਾ- ਹੈੱਡਮਾਸਟਰ ਸਤਨਾਮ ਸਿੰਘ ਦਾ ਜਨਮ 23 ਜਨਵਰੀ 1968 ਨੂੰ ਮਾਤਾ ਅਮਰਜੀਤ ਕੌਰ ਅਤੇ ਪਿਤਾ ਬਖ਼ਸ਼ੀਸ਼ ਸਿੰਘ ਦੇ ਘਰ ਪਿੰਡ ਟੇਰਕਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ | ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਟੇਰਕਿਆਣਾ ਤੋਂ ਪ੍ਰਾਪਤ ਕੀਤੀ | ਆਪ ਨੇ ਮਿਡਲ ਅਤੇ ਹਾਈ ਸਕੂਲ ਦੀ ਸਿੱਖਿਆ ਸ.ਸ.ਸ.ਸ. ਹਿੰਮਤਪੁਰ ਧਨੋਆ ਤੋਂ ਪ੍ਰਾਪਤ ਕੀਤੀ | ਆਪ ਨੇ ਸਰਦਾਰੀ ਕਾਲਜ ਟਾਂਡਾ ਉੜਮੁੜ ਤੋਂ ਬੀ.ਐਸ.ਸੀ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ 1988 ਵਿਚ ਪਬਲਿਕ ਹਾਈ ਸਕੂਲ ਟਾਂਡਾ ਰਾਮ ਸਹਾਏ ਵਿਖੇ ਸਾਇੰਸ ਅਧਿਆਪਕ ਵਜੋਂ ਪੜਾਉਣਾ ਸ਼ੁਰੂ ਕੀਤਾ | ਇਸ ਉਪਰੰਤ ਆਪ ਨੇ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ਤੋਂ ਬੀ.ਐਡ ਦੀ ਡਿਗਰੀ ਪ੍ਰਾਪਤ ਕੀਤੀ | ਆਪ ਦੀ ਨਿਯੁਕਤੀ ਪੰਜਾਬ ਸਿੱਖਿਆ ਵਿਭਾਗ ਵਲੋਂ ਬਤੌਰ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਬਲਹੱਡਾ ਵਿਖੇ 22 ਅਪ੍ਰੈਲ 1997 ਨੂੰ ਹੋਈ | ਆਪ ਦਾ ਵਿਆਹ ਬਲਬੀਰ ਕੌਰ ਵਾਸੀ ਪਿੰਡ ਜਹੂਰਾ ਨਾਲ 1997 'ਚ ਹੋਇਆ | ਆਪ ਦੇ ਘਰ ਇਕ ਬੇਟੇ ਸਿਮਰਨਪ੍ਰੀਤ ਸਿੰਘ ਅਤੇ ਬੇਟੀ ਬਲਜੋਤ ਕੌਰ ਨੇ ਜਨਮ ਲਿਆ | ਅਗਸਤ 2001 'ਚ ਆਪ ਦੀ ਬਦਲੀ ਸਰਕਾਰੀ ਹਾਈ ਸਕੂਲ ਬਲਹੋਰਾ ਤੋਂ ਸ.ਸ.ਸ.ਸ ਹਿੰਮਤਪੁਰ ਧਨੋਆ ਵਿਖੇ ਹੋ ਗਈ, ਜਿੱਥੇ ਆਪ ਨੇ ਕਰੀਬ 24 ਸਾਲ ਸੇਵਾ ਕੀਤੀ | ਇਸ ਉਪਰੰਤ 29 ਮਾਰਚ ਨੂੰ ਆਪ ਦੀ ਪਦ ਉੱਨਤੀ ਬਤੌਰ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਹੁਸੈਨਪੁਰ- ਲਾਲੋਵਾਲ ਬਲਾਕ ਟਾਂਡਾ-2 ਵਿਖੇ ਹੋਈ | ਆਪ ਇਸ ਸਕੂਲ ਤੋਂ ਬਤੌਰ ਹੈੱਡਮਾਸਟਰ 31 ਜਨਵਰੀ ਨੂੰ ਸੇਵਾ ਮੁਕਤ ਹੋ ਰਹੇ ਹਨ |
- ਹਰਮੇਲ ਸਿੰਘ ਖੱਖ
Ad Position 22
No active advertisement
ਪਿਛਲੀ ਖ਼ਬਰ ਧੁੱਗਾ 'ਚ ਗੁਰਮਤਿ ਸਮਾਗਮ 3 ਨੂੰ ਅਗਲੀ ਖ਼ਬਰ ਮੁਫ਼ਤ ਆਯੁਰਵੈਦਿਕ ਕੈਂਪ ਦੌਰਾਨ 687 ਮਰੀਜ਼ਾਂ ਦੀ ਕੀਤੀ ਜਾਂਚ
Ad Position 24