11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮੁਫ਼ਤ ਆਯੁਰਵੈਦਿਕ ਕੈਂਪ ਦੌਰਾਨ 687 ਮਰੀਜ਼ਾਂ ਦੀ ਕੀਤੀ ਜਾਂਚ

Ad Position 21
No active advertisement
ਅਜੀਤ ਡੈਸਕ 31-01-2026
ਅੱਡਾ ਸਰਾਂ, 30 ਜਨਵਰੀ (ਮਸੀਤੀ)-ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪਿੰਡ ਕੰਧਾਲਾ ਜੱਟਾਂ ਵਿਖੇ ਮੁਫ਼ਤ ਆਯੁਸ਼ ਕੈਂਪ ਡਾ. ਹਰੀਸ਼ ਭਾਟੀਆ ਇੰਚਾਰਜ ਜੀ.ਏ.ਡੀ. ਕੰਧਾਲਾ ਜੱਟਾਂ ਵਲੋਂ ਲਗਾਇਆ ਗਿਆ | ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਨੇ ਕੀਤਾ | ਕੈਂਪ 'ਚ ਆਯੁਰਵੈਦਿਕ ਵਿਭਾਗ ਦੇ ਡਾ. ਰੁਪਿੰਦਰਪ੍ਰੀਤ ਸਿੰਘ, ਡਾ. ਸ਼ਿਵਦੀਪ ਸਿੰਘ, ਡਾ. ਹਰਦੀਪ ਸਿੰਘ ਡਾ. ਸੀਮਾ ਬੱਗਾ, ਹੋਮਿਉਪੈਥੀ ਵਿਭਾਗ ਦੇ ਡਾ. ਮੀਨਾਕਸ਼ੀ ਸੈਣੀ, ਡਾ. ਮਨਜੀਤ ਕੌਰ ਨੇ ਕੁੱਲ 687 ਮਰੀਜ਼ਾਂ ਦੀ ਜਾਂਚ ਕੀਤੀ | ਜਾਂਚ ਉਪਰੰਤ ਉਪ ਵੈਦ ਮਨੂੰ ਬਾਂਸਲ, ਜਸਵੀਰ ਠਾਕੁਰ, ਹੋਮਿਉਪੈਥੀ ਡਿਸਪੈਂਸਰ ਪਵਨ ਕੁਮਾਰ, ਪ੍ਰਵੀਨ ਕੁਮਾਰੀ ਵਲੋਂ ਆਯੁਰਵੈਦਿਕ ਅਤੇ ਹੋਮਿਉਪੈਥੀ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ | ਟਰੇਂਡ ਦਾਈ ਵੀਨਾ ਰਾਣੀ, ਅਮਰਜੀਤ ਕੌਰ, ਦਰਜਾ 4 ਕਰਮਚਾਰੀ ਸ਼ਸ਼ੀ ਕੁਮਾਰ, ਅਜੇ ਕੁਮਾਰ, ਕੁਲਵੀਰ ਸਿੰਘ, ਅਮਰੀਕ ਸਿੰਘ ਅਤੇ ਸ਼੍ਰੀਮਤੀ ਕੁਲਵੰਤ ਕੌਰ ਵਲੋਂ ਕੈਂਪ 'ਚ ਸੇਵਾਵਾਂ ਦਿੱਤੀਆਂ ਗਈਆਂ | ਕੈਂਪ 'ਚ 140 ਮਰੀਜ਼ਾਂ ਦੀ ਮੁਫ਼ਤ ਸ਼ੂਗਰ ਚੈੱਕ ਕੀਤੀ ਗਈ | ਇਸ ਕੈਂਪ 'ਚ ਸਰਪੰਚ ਹਰਪ੍ਰੀਤ ਕੌਰ, ਭੁਪਿੰਦਰ ਸਿੰਘ, ਰਾਜ ਰਾਣੀ, ਬਲਦੇਵ ਸਿੰਘ ਨੇ ਸ਼ਮੂਲੀਅਤ ਕੀਤੀ | ਕੈਂਪ ਇੰਚਾਰਜ ਡਾ. ਹਰੀਸ਼ ਭਾਟੀਆ ਵਲੋਂ ਨੇੜਲੇ ਸਕੂਲ ਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੰਤੁਲਿਤ ਆਹਾਰ ਵਿਹਾਰ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼ - ਹੈੱਡਮਾਸਟਰ ਸਤਨਾਮ ਸਿੰਘ ਅਗਲੀ ਖ਼ਬਰ ਪੈਟਰੋਲੀਅਮ ਕੰਪਨੀਆਂ ਵਲੋਂ ਖਪਤਕਾਰਾਂ ਨੂੰ ਟੈਕਸ ਡੀਟੇਲ ਸਮੇਤ ਬਿੱਲ ਨਾ ਮੁਹੱਈਆ ਕਰਵਾਉਣਾ ਗੈਰ ਸੰਵਿਧਾਨਕ- ਧੀਮਾਨ
Ad Position 24