ਹੁਸ਼ਿਆਰਪੁਰ, 30 ਜਨਵਰੀ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਖਜੂਰ ਦੇ ਖਿਡਾਰੀਆਂ ਨੇ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ 53 ਸਕੂਲਾਂ 'ਚੋਂ ਓਵਰਆਲ ਸਪੋਰਟਸ ਟਰਾਫ਼ੀ ਆਪਣੇ ਨਾਂ ਕੀਤੀ | ਚੀਫ਼ ਖ਼ਾਲਸਾ ਦੀਵਾਨ ਦੇ ਸਟੇਟ ਪੱਧਰੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਖੇਡ ਮੁਕਾਬਲਿਆਂ 'ਚ 10 ਸੋਨੇ ਦੇ ਤਗਮੇ, ਵਾਲੀਬਾਲ 'ਚ ਸੋਨੇ ਦਾ ਤਗਮਾ, ਰੱਸਾਕਸ਼ੀ 'ਚ ਸੋਨੇ ਦਾ ਤਗਮਾ ਅਤੇ ਗਤਕੇ ਦੇ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ 12 ਸੋਨੇ ਦੇ ਤਗਮੇ ਜਿੱਤ ਕੇ ਓਵਰਆਲ ਟਰਾਫ਼ੀ ਹਾਸਿਲ ਕੀਤੀ | ਇਹ ਟਰਾਫ਼ੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਨੇ ਸਕੂਲ ਦੇ ਪਿ੍ੰ. ਕਿਰਨਪ੍ਰੀਤ ਕੌਰ ਧਾਮੀ, ਖੇਡ ਅਧਿਆਪਕ ਹਰਪ੍ਰੀਤ ਸਿੰਘ, ਜਸਦੀਪ ਸਿੰਘ ਨਿੱਝਰ, ਹਰਜਾਪ ਸਿੰਘ, ਮਨਜੀਤ ਕੌਰ ਅਤੇ ਖਿਡਾਰੀਆਂ ਨੂੰ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਪਿ੍ੰ. ਕਿਰਨਪ੍ਰੀਤ ਕੌਰ ਧਾਮੀ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਓਵਰਆਲ ਟਰਾਫ਼ੀ ਜਿੱਤਦਾ ਆ ਰਿਹਾ ਹੈ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਕੂਲ ਜ਼ਿਲੇ੍ਹ 'ਚ ਵਿੱਦਿਅਕ, ਸਾਹਿਤਕ ਅਤੇ ਕਲਾ ਖੇਤਰ ਦੇ ਨਾਲ ਨਾਲ ਖੇਡਾਂ 'ਚ ਵੀ ਮੋਹਰੀ ਸਕੂਲ ਹੈ | ਇਸ ਪ੍ਰਾਪਤੀ 'ਤੇ ਮੈਂਬਰ ਇੰਚਾਰਜ ਉਜਾਗਰ ਸਿੰਘ, ਹਿੰਮਤ ਸਿੰਘ, ਐਡਵੋਕੇਟ ਮਨਿੰਦਰਪਾਲ ਸਿੰਘ, ਗੁਰਚਰਨ ਸਿੰਘ ਚੰਨੀ, ਡਾ. ਕਰਨ ਸਿੰਘ ਚਾਵਲਾ ਨੇ ਪਿੰ੍ਰਸੀਪਲ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਮਿਹਨਤ ਕਰਕੇ ਅੱਗੇ ਵੀ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ |