ਹੁਸ਼ਿਆਰਪੁਰ, 30 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਵਲੋਂ ਜਨੌੜੀ ਵਾਸੀ ਇਕ ਜ਼ਰੂਰਤਮੰਦ ਪਰਿਵਾਰ ਨੂੰ ਸਹਾਇਤਾ ਸਮੱਗਰੀ ਭੇਟ ਕੀਤੀ ਗਈ, ਜਿਸ ਦੇ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ | ਇਸ ਭਿਆਨਕ ਅੱਗ ਦੀ ਘਟਨਾ ਦੌਰਾਨ ਘਰ ਵਿਚ ਪਿਆ ਸਾਰਾ ਘਰੇਲੂ ਸਮਾਨ, ਅਨਾਜ, ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਸੜ ਕੇ ਰਾਖ ਹੋ ਗਈਆਂ | ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਅਰੋੜਾ ਵੰਸ਼ ਸਭਾ ਦੇ ਪ੍ਰਧਾਨ ਟਿੰਕੂ ਨਰੂਲਾ ਅਤੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੀੜਤ ਪਰਿਵਾਰ ਦੀ ਮਦਦ ਲਈ ਰਾਸ਼ਨ ਸਮੱਗਰੀ ਭੇਟ ਕੀਤੀ ਗਈ | ਇਸ ਮੌਕੇ ਪ੍ਰਧਾਨ ਟਿੰਕੂ ਨਰੂਲਾ ਅਤੇ ਸੰਜੀਵ ਅਰੋੜਾ ਨੇ ਕਿਹਾ ਕਿ ਕਿਸੇ ਵੀ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਨਾ ਸਭਾ ਦਾ ਨੈਤਿਕ ਫ਼ਰਜ਼ ਹੈ | ਇਸ ਮੌਕੇ ਦਵਿੰਦਰ ਅਰੋੜਾ, ਅਨਿਲ ਪਾਹਵਾ, ਗੌਰਵ ਖੱਟੜ, ਆਸ਼ੀਸ਼ ਅਰੋੜਾ, ਸੂਰਜ ਅਰੋੜਾ, ਮਨੀ ਕਟਾਰੀਆ, ਵਿਸ਼ਾਲ ਅਰੋੜਾ, ਪ੍ਰਥਮ ਨਰੂਲਾ ਆਦਿ ਹਾਜ਼ਰ ਸਨ |