ਗੜ੍ਹਸ਼ੰਕਰ, 31 ਜਨਵਰੀ (ਧਾਲੀਵਾਲ)-ਗਹਿਣਿਆਂ ਦੇ ਨਾਮੀ ਕਾਰੋਬਾਰੀ ਕਪੂਰ ਜਿਊਲਰਜ਼ ਨੇੜੇ ਬੰਗਾ ਚੌਕ ਗੜ੍ਹਸ਼ੰਕਰ ਵਲੋਂ ਗਹਿਣਿਆਂ ਦੀ ਖ਼ਰੀਦ ਲਈ ਸ਼ੁਰੂ ਕੀਤੇ ਸਮਾਰਟ ਪ੍ਰੋਗਰਾਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਬਾਰੇ ਖ਼ੁਸ਼ੀ ਸਾਂਝੀ ਕਰਦਿਆਂ ਕਪੂਰ ਜਿਊਲਰਜ਼ ਦੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਕਪੂਰ ਅਤੇ ਰਾਕੇਸ਼ ਕਪੂਰ ਨੇ ਦੱਸਿਆ ਕਿ ਸੋਨੇ ਅਤੇ ਹੋਰ ਗਹਿਣਿਆਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਗਾਹਕਾਂ ਲਈ ਗਹਿਣਿਆਂ ਦੀ ਖ਼ਰੀਦ ਸੰਬੰਧੀ ਸ਼ੁਰੂ ਕੀਤੇ ਗਏ ਸਮਾਰਟ ਪ੍ਰੋਗਰਾਮ ਨੂੰ ਗੜ੍ਹਸ਼ੰਕਰ ਇਲਾਕੇ ਤੋਂ ਹੀ ਨਹੀਂ ਸਗੋਂ, ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਰੋਪੜ ਜ਼ਿਲ੍ਹੇ ਦੇ ਗਾਹਕਾਂ ਨੇ ਵੀ ਬਹੁਤ ਪਸੰਦ ਕੀਤਾ ਹੈ | ਉਨ੍ਹਾਂ ਗਹਿਣਿਆਂ ਦੇ ਖ਼ਰੀਦ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਾਹਕ ਹੁਣ ਮਹੀਨਾਵਾਰ ਪੇਮੈਂਟ (ਕਿਸ਼ਤ ਦੇ ਰੂਪ ਵਿਚ) ਅਦਾ ਕਰਕੇ ਬੋਨਸ ਹਾਸਿਲ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਗੋਲਡ ਸੇਵਿੰਗ ਸਕੀਮ ਤਹਿਤ ਗਾਹਕ ਘੱਟ ਤੋਂ ਘੱਟ ਇਕ ਹਜ਼ਾਰ ਰੁਪਏ ਦੀ ਮਹੀਨਾਵਾਰ ਕਿਸ਼ਤ ਅਦਾ ਕਰ ਸਕੇਗਾ ਤੇ ਸਾਲ ਵਿਚ ਗਾਹਕ ਨੂੰ ਸਿਰਫ਼ 11 ਕਿਸ਼ਤਾਂ ਦੀ ਅਦਾਇਗੀ ਕਰਨੀ ਪਵੇਗੀ ਤੇ ਕਪੂਰ ਜਿਊਲਰਜ਼ ਗਾਹਕ ਨੂੰ ਇਕ ਕਿਸ਼ਤ ਬੋਨਸ ਵਜੋਂ ਅਦਾ ਕਰੇਗਾ | ਕਪੂਰ ਬ੍ਰਦਰਜ਼ ਨੇ ਦੱਸਿਆ ਕਿ ਗਾਹਕ ਸਾਲ ਦੀਆਂ 11 ਕਿਸ਼ਤਾਂ ਦੀ ਅਦਾਇਗੀ ਕਰਕੇ 12 ਕਿਸ਼ਤਾਂ ਦੇ ਮੁੱਲ ਦੇ ਗਹਿਣੇ ਖ਼ਰੀਦ ਕਰ ਸਕੇਗਾ | ਉਨ੍ਹਾਂ ਦੱਸਿਆ ਕਿ ਇਸ ਵਾਸਤੇ ਗਾਹਕ ਨੂੰ ਸਾਡੇ ਸ਼ੋਅ ਰੂਮ ਵਿਚ ਆਉਣ ਦੀ ਵੀ ਜ਼ਰੂਰਤ ਨਹੀਂ | ਉਨ੍ਹਾਂ ਕਿਹਾ ਗਾਹਕ ਦੇ ਬੈਂਕ ਖਾਤੇ 'ਚੋਂ ਹਰ ਮਹੀਨੇ ਕਿਸ਼ਤ ਦੀ ਰਕਮ ਕੱਟੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗਾਹਕ ਨੂੰ 11 ਕਿਸ਼ਤਾਂ ਨਾਲ ਇਕ ਕਿਸ਼ਤ ਦਾ ਬੋਨਸ ਅਤੇ 22 ਕਿਸ਼ਤਾਂ 'ਤੇ 3 ਕਿਸ਼ਤਾਂ ਦਾ ਬੋਨਸ ਮਿਲੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸ਼ਤਾਂ ਦੀ ਰਕਮ ਨਾਲ ਗਾਹਕ ਸੋਨਾ, ਹੀਰੇ ਅਤੇ ਚਾਂਦੀ ਦੀ ਖ਼ਰੀਦ ਕਰ ਸਕੇਗਾ | ਕਪੂਰ ਬ੍ਰਦਰਜ਼ ਨੇ ਦੱਸਿਆ ਕਿ ਹੁਣ ਗਾਹਕਾਂ ਦੀ ਸੁਵਿਧਾ ਲਈ ਅਸੀਂ ਡਾਇਮੰਡ ਟੈਸਟਿੰਗ ਮਸ਼ੀਨ ਵੀ ਉਪਲਬਧ ਕਰਾ ਦਿੱਤੀ ਹੈ ਤੇ ਗਾਹਕ ਹੁਣ ਸਾਡੇ ਪਾਸ ਹੀਰਿਆਂ ਦੀ ਪਰਖ ਕਰਵਾ ਸਕਣਗੇ |