ਟਾਂਡਾ ਉੜਮੁੜ, 31 ਜਨਵਰੀ (ਦੀਪਕ ਬਹਿਲ)-ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਟਾਂਡਾ ਵਲੋਂ 2 ਰੋਜ਼ਾ ਕਰਵਾਏ ਜਾ ਰਹੇ ਗੁਰਬਾਣੀ ਕੀਰਤਨ ਤੇ ਗੁਰਬਾਣੀ ਕੰਠ ਮੁਕਾਬਲਿਆਂ 'ਚ ਅੱਜ ਪਹਿਲੇ ਦਿਨ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਗਏ | ਤਪ ਅਸਥਾਨ ਸੰਤ ਬਾਬਾ ਬਲਵੰਤ ਸਿੰਘ ਵਿਖੇ ਅਤੇ ਬਾਬਾ ਗੁਰਦਿਆਲ ਸਿੰਘ ਦੇ ਮਹਾਨ ਸਹਿਯੋਗ ਨਾਲ ਤੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ 'ਚ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਅੱਜ ਕਰਵਾਏ ਗਏ ਇਨ੍ਹਾਂ ਮੁਕਾਬਲੇ ਦੌਰਾਨ ਕੁੱਲ 27 ਜਥਿਆਂ ਸਮੇਤ ਤਕਰੀਬਨ 100 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਰਟੀਫਿਕੇਟ ਬਾਬਾ ਗੁਰਦਿਆਲ ਸਿੰਘ ਵਲੋਂ ਤਕਸੀਮ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਅਤੇ ਜਨਰਲ ਸਕੱਤਰ ਕਿਰਪਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ 15 ਫ਼ਰਵਰੀ ਨੂੰ ਸਕੂਲ ਆਫ਼ ਐਮੀਨੈਂਸ ਟਾਂਡਾ ਵਿਖੇ ਕਰਵਾਏ ਜਾ ਰਹੇ ਸਾਲਾਨਾ ਕੀਰਤਨ ਦਰਬਾਰ 'ਚ ਇਨਾਮ ਦਿੱਤੇ ਜਾਣਗੇ, ਜੋ ਕਿ ਕ੍ਰਮਵਾਰ 31000, 21000 ਅਤੇ 15000 ਹਨ | ਇਸ ਸਮੁੱਚੇ ਪ੍ਰੋਗਰਾਮ 'ਚ ਸਟੇਜ ਸਕੱਤਰ ਦੀ ਸੇਵਾ ਸੁਸਾਇਟੀ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਵਲੋਂ ਨਿਭਾਈ ਗਈ | ਇਸ ਸਮੁੱਚੇ ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਬੀਬੀ ਜਤਿੰਦਰ ਕੌਰ, ਪ੍ਰੋਫੈਸਰ ਸੁਖਵਿੰਦਰ ਸਿੰਘ ਸਾਗਰ ਆਨੰਦਪੁਰ ਸਾਹਿਬ, ਮਿਹਰਬਾਨ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਨਿਭਾਈ | ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ, ਸੰਦੀਪ ਸਿੰਘ ਸੀਕਰੀ, ਕਮਲਜੀਤ ਕੁਲਾਰ, ਡਾ. ਕੇਵਲ ਸਿੰਘ ਕਾਜਲ ਸਾਬਕਾ ਡਿਪਟੀ ਡਾਇਰੈਕਟਰ ਹੈਲਥ, ਲਖਵੀਰ ਸਿੰਘ ਖ਼ਾਲਸਾ, ਸੰਦੀਪ ਸਿੰਘ ਸੀਕਰੀ, ਸ਼ਰਨਜੀਤ ਸਿੰਘ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਰਣਵੀਰ ਸਿੰਘ ਨੱਥੂਪੁਰ, ਜਥੇ. ਹਰਮੇਲ ਪ੍ਰਕਾਸ਼ ਸਿੰਘ, ਭਾਈ ਬਲਜੀਤ ਸਿੰਘ, ਜ਼ੋਰਾਵਰ ਸਿੰਘ ਸਮੇਤ ਸੁਸਾਇਟੀ ਦੇ ਸਰਪ੍ਰਸਤ ਸ਼ਰਧਾ ਸਿੰਘ, ਖ਼ਜ਼ਾਨਚੀ ਪਿਆਰਾ ਸਿੰਘ, ਤੀਰਥ ਸਿੰਘ, ਮਾ. ਜਸਵੀਰ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰ ਸੰਦੀਪ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ |