ਕੋਟਫ਼ਤੂਹੀ, 2 ਫਰਵਰੀ (ਅਟਵਾਲ)-ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ 'ਤੇ ਪਿੰਡ ਪਾਂਸ਼ਟਾ ਦੇ ਪੀਰ ਬਾਬਾ ਭੂਰੇ ਸ਼ਾਹ ਦੇ ਧਾਰਮਿਕ ਅਸਥਾਨ ਦੇ ਕਰੀਬ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਸਵੇਰੇ ਇਕ ਭਰਿਆ ਹੋਇਆ 12 ਟਾਇਰਾਂ ਟਿੱਪਰ ਬਿਸਤ ਦੁਆਬ ਨਹਿਰ ਵਿਚ ਪਲਟ ਗਿਆ, ਚਾਲਕ ਦਾ ਬਚਾਅ ਰਿਹਾ | ਇਹ ਟਿੱਪਰ ਜੇਜੋਂ ਤੋਂ ਵਾਇਆ ਕੋਟਫ਼ਤੂਹੀ ਵੱਲ ਦੀ ਨਹਿਰ ਵਾਲੀ ਮੁੱਖ ਸੜਕ ਉੱਪਰ ਜਾ ਰਿਹਾ ਸੀ, ਜਿਸ ਨੇ ਅੱਗੇ ਫਗਵਾੜੇ ਜਾਣਾ ਸੀ | ਜਦੋਂ ਇਹ ਟਿੱਪਰ ਪਿੰਡ ਪਾਂਸ਼ਟਾ ਕੋਲ ਆਇਆ ਤਾਂ ਸਾਹਮਣੇ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨੂੰ ਸਾਈਡ ਦੇਣ ਲੱਗੇ ਦਾ ਇੱਥੇ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਟਿੱਪਰ ਸੜਕ ਤੋਂ ਇਕ ਪਾਸੇ ਨੂੰ ਝੁਕਦਾ ਝੁਕਦਾ ਨਹਿਰ ਵਿਚ ਪਲਟ ਗਿਆ, ਮੌਕੇ ਤੇ ਰਾਹਗੀਰਾਂ ਨੇ ਡਰਾਈਵਰ ਨੂੰ ਬਾਹਰ ਕੱਢ ਕੇ ਬਚਾਇਆ ਗਿਆ |