21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰਦੁਆਰਾ ਸਾਹਿਬ ਦੇ ਹਰ ਕਾਰਜ 'ਚ ਵਧ ਚੜ੍ਹ ਕੇ ਸੇਵਾਵਾਂ ਨਿਭਾਉਣ ਵਾਲੀਆਂ ਬੀਬੀਆਂ ਦਾ ਕਮੇਟੀ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 03-02-2026

ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾਅ ਰਹੀਆਂ ਬੀਬੀਆਂ ਨੂੰ ਸਤਿਕਾਰ ਭੇਟ ਕਰਦੇ ਹੋਏ ਅਰਵਿੰਦਰ ਸਿੰਘ ਰਸੂਲਪੁਰ ਤੇ ਸਮੂਹ ਕਮੇਟੀ ਮੈਂਬਰ | ਤਸਵੀਰ : ਦੀਪਕ ਬਹਿਲ


ਟਾਂਡਾ ਉੜਮੁੜ, 2 ਫਰਵਰੀ (ਦੀਪਕ ਬਹਿਲ)-ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮੂਨਕ ਖ਼ੁਰਦ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਦੁੱਖ ਸੁੱਖ ਦੇ ਹਰ ਕਾਰਜ 'ਚ ਸੇਵਾਵਾਂ ਨਿਭਾਅ ਰਹੀਆਂ ਦਰਜਨ ਦੇ ਕਰੀਬ ਬੀਬੀਆਂ ਦਾ ਸਤਿਕਾਰ ਕੀਤਾ ਗਿਆ | ਇਸ ਸਤਿਕਾਰ ਨੂੰ ਦੇਣ ਦੀਆਂ ਸੇਵਾਵਾਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ ਨੇ ਵਿਸ਼ੇਸ਼ ਤੌਰ 'ਤੇ ਨਿਭਾਈ | ਰਸੂਲਪੁਰ ਨੇ ਜਿੱਥੇ ਬੀਬੀਆਂ ਵੱਲੋਂ ਨਿਵਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਕਮੇਟੀ ਦੇ ਵਲੋਂ ਕੀਤੇ ਉਪਰਾਲੇ ਦਾ ਸਮਰਥਨ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ਤੀਰਥ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਤੇ ਖ਼ਜ਼ਾਨਚੀ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ ਜਿਵੇਂ ਅÏਰਤ ਤੋਂ ਬਗੈਰ ਘਰ ਸੁੰਨਾ ਹੁੰਦਾ ਹੈ ਉਸੇ ਤਰ੍ਹਾਂ ਹੀ ਬੀਬੀਆਂ ਤੋਂ ਬਗੈਰ ਗੁਰਦੁਆਰਾ ਸਾਹਿਬ ਦੇ ਕਾਰਜਾਂ ਨੂੰ ਨੇਪਰੇ ਲਾਉਣਾ ਅਸਫਲ ਹੈ | ਇਸ ਮੌਕੇ ਬੀਬੀਆਂ ਨੂੰ ਸਿਰੋਪਾਓ ਭੇਟ ਕਰਕੇ ਨਿਵਾਜਿਆ ਗਿਆ | ਇਸ ਮੌਕੇ ਬੀਬੀਆਂ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਨੇ ਜਿੱਥੇ ਕਮੇਟੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਵਲੋਂ ਲਗਾਈ ਆਪਣੀ ਡਿਊਟੀ ਨੂੰ ਨਿਭਾਉਂਦੀਆਂ ਰਹਿਣਗੀਆਂ | ਇੱਥੇ ਹੀ ਬੱਸ ਨਹੀਂ ਬੀਬੀਆਂ ਦੀ ਇਸ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਥਾਣੇਦਾਰ ਸੁਖਵਿੰਦਰ ਸਿੰਘ ਦੇ ਪਰਿਵਾਰ ਵਲੋਂ ਵੀ ਬੀਬੀਆਂ ਨੂੰ ਦੁਪੱਟੇ ਭੇਟ ਕੀਤੇ ਗਏ | ਇਸ ਮੌਕੇ ਸੁਖਵਿੰਦਰ ਸਿੰਘ ਮੂਨਕ, ਸਰਬਜੀਤ ਸਿੰਘ ਮੋਮੀ, ਜਸਵੀਰ ਸਿੰਘ ਜੇ.ਈ, ਸਰਪੰਚ ਮਨਪ੍ਰੀਤ ਕੌਰ, ਮੈਂਬਰ ਪੰਚਾਇਤ ਕੁਲਵਿੰਦਰ ਕੌਰ ਤੋਂ ਇਲਾਵਾ ਸਮੂਹ ਕਮੇਟੀ ਮੈਂਬਰਾਂ ਤੇ ਵੱਡੀ ਗਿਣਤੀ ਵਿਚ ਸੰਗਤ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਦੌਲਤਪੁਰ ਤੋਂ ਅੱਗੇ ਕਰਟੋਲੀ ਰੇਲਵੇ ਸਟੇਸ਼ਨ ਤੱਕ ਜਲਦੀ ਪਹੁੰਚੇਗੀ ਪੈਸੇਂਜਰ ਰੇਲ ਗੱਡੀ ਅਗਲੀ ਖ਼ਬਰ ਬਿਸਤ ਦੁਆਬ ਨਹਿਰ 'ਚ ਟਿੱਪਰ ਪਲਟਿਆ
Ad Position 24