21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਿਮਰਨਪ੍ਰੀਤ ਨੇ ਕੌਮੀ ਫੁੱਟਬਾਲ ਟੂਰਨਾਮੈਂਟ 'ਚ ਸੇਂਟ ਸੋਲਜਰ ਗਰੁੱਪ ਦਾ ਨਾਂਅ ਚਮਕਾਇਆ

Ad Position 21
No active advertisement
ਅਜੀਤ ਡੈਸਕ 03-02-2026
ਹੁਸ਼ਿਆਰਪੁਰ, 2 ਫਰਵਰੀ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੀ ਵਿਦਿਆਰਥਣ ਸਿਮਰਨਪ੍ਰੀਤ ਨੇ ਕੌਮੀ ਪੱਧਰ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਗਰੁੱਪ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਮੇਘਾ ਜੈਨ ਨੇ ਕਿਹਾ ਕਿ ਸਿਮਰਨਪ੍ਰੀਤ ਦੀ ਅਸਾਧਾਰਨ ਵਿਅਕਤੀਗਤ ਪ੍ਰਤਿਭਾ ਤੇ ਸ਼ਾਨਦਾਰ ਖੇਡ ਭਾਵਨਾ ਨੇ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ.ਆਈ.ਐਫ.ਐਫ.) ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ (ਪੀ.ਐਫ.ਏ.) ਵਲੋਂ ਕਰਵਾਏ ਗਏ ਟੂਰਨਾਮੈਂਟ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਸਿਮਰਨਪ੍ਰੀਤ ਦਾ ਸ਼ਾਨਦਾਰ ਪ੍ਰਦਰਸ਼ਨ ਨਾ ਸਿਰਫ਼ ਉਸ ਦੇ ਸਮਰਪਣ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ, ਸਗੋਂ ਸੰਸਥਾ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਸੂਬਾ ਤੇ ਕੌਮੀ ਪੱਧਰ 'ਤੇ ਮਜ਼ਬੂਤ ਪ੍ਰਤੀਯੋਗੀਆਂ ਵਿਰੁੱਧ ਉਸ ਦੀ ਲਗਾਤਾਰ ਜਿੱਤ ਉਸ ਦੇ ਤਕਨੀਕੀ ਹੁਨਰ, ਖੇਡ ਦੀ ਰਣਨੀਤਕ ਸਮਝ ਅਤੇ ਮਿਸਾਲੀ ਟੀਮ ਭਾਵਨਾ ਨੂੰ ਦਰਸਾਉਂਦੀ ਹੈ | ਵੀ.ਸੀ. ਮੈਡਮ ਚੋਪੜਾ ਨੇ ਸਿਮਰਨਪ੍ਰੀਤ ਨੂੰ ਇਸ ਵੱਕਾਰੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਫਿਰੌਤੀ ਦੀ ਮੰਗ ਨੂੰ ਲੈ ਕੇ ਭਾਪਾ ਮੋਹਣ ਸਿੰਘ ਬਜਾਜ ਦੀ ਦੁਕਾਨ 'ਤੇ ਚੱਲੀਆਂ ਗੋਲੀਆਂ ਅਗਲੀ ਖ਼ਬਰ ਮਜੀਠੀਆ ਨੂੰ ਮਿਲੀ ਜ਼ਮਾਨਤ ਸੱਚਾਈ ਦੀ ਜਿੱਤ - ਹਰਜੀ ਬਾਜਵਾ
Ad Position 24